25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਕੂਲ ਦੀ ਅਧਿਆਪਕਾ ਨੇ ਸਕੂਲ ਦੇ ਭਲਾਈ ਫ਼ੰਡਾਂ ਲਈ 21000 ਦੀ ਰਾਸ਼ੀ ਕੀਤੀ ਭੇਟ

ਬੱਲੂਆਣਾ, 24 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਹਾਈ ਸਕੂਲ ਢਾਬਾਂ ਕੋਕਰੀਆਂ ਵਿਖੇ ਸਰਕਾਰ ਵਲੋਂ ਤਾਂ ਵਿਕਾਸ ਕਾਰਜ ਚੱਲ ਹੀ ਰਹੇ ਹਨ ਪਰ ਉੱਥੇ ਪਿੰਡ ਦੇ ਲੋਕਾਂ ਤੇ ਅਧਿਆਪਕਾਂ ਵਲੋਂ ਵੀ ਅਕਸਰ ਹੀ ਭਲਾਈ ਫ਼ੰਡਾਂ ਲਈ ਰਾਸ਼ੀ ਭੇਟ ਕੀਤੀ ਜਾਂਦੀ ਹੈ ਜਿਸ ਤਹਿਤ ਸਕੂਲ ਦੀ ਸਾਇੰਸ ਮਿਸਟ੍ਰੈੱਸ ਕੀਰਤੀ ਸੋਖ਼ਲ ਨੇ 21000 ਦੀ ਰਾਸ਼ੀ ਸਕੂਲ ਦੇ ਭਲਾਈ ਫ਼ੰਡਾਂ ਲਈ ਭੇਟ ਕੀਤੀ। ਸਕੂਲ ਮੁੱਖ ਅਧਿਆਪਕ ਨੇ ਕਿਹਾ ਕਿ ਸਾਨੂੰ ਉਨ੍ਹਾਂ ਅਧਿਆਪਕਾਂ ਤੇ ਮਾਪਿਆਂ ’ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ ਜੋ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਆਪਣੇ ਬੱਚੇ ਮੰਨ ਕੇ ਉਨ੍ਹਾਂ ਦਾ ਸਹਿਯੋਗ ਕਰਦੇ ਹਨ।

ਕੀਰਤੀ ਸੋਖ਼ਲ 25-09-2026
ਬੱਲੂਆਣਾ, 24 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਹਾਈ ਸਕੂਲ ਢਾਬਾਂ ਕੋਕਰੀਆਂ ਵਿਖੇ ਸਰਕਾਰ ਵਲੋਂ ਤਾਂ ਵਿਕਾਸ ਕਾਰਜ ਚੱਲ ਹੀ ਰਹੇ ਹਨ ਪਰ ਉੱਥੇ ਪਿੰਡ ਦੇ ਲੋਕਾਂ ਤੇ ਅਧਿਆਪਕਾਂ ਵਲੋਂ ਵੀ ਅਕਸਰ ਹੀ ਭਲਾਈ ਫ਼ੰਡਾਂ ਲਈ ਰਾਸ਼ੀ ਭੇਟ ਕੀਤੀ ਜਾਂਦੀ ਹੈ ਜਿਸ ਤਹਿਤ ਸਕੂਲ ਦੀ ਸਾਇੰਸ ਮਿਸਟ੍ਰੈੱਸ ਕੀਰਤੀ ਸੋਖ਼ਲ ਨੇ 21000 ਦੀ ਰਾਸ਼ੀ ਸਕੂਲ ਦੇ ਭਲਾਈ ਫ਼ੰਡਾਂ ਲਈ ਭੇਟ ਕੀਤੀ। ਸਕੂਲ ਮੁੱਖ ਅਧਿਆਪਕ ਨੇ ਕਿਹਾ ਕਿ ਸਾਨੂੰ ਉਨ੍ਹਾਂ ਅਧਿਆਪਕਾਂ ਤੇ ਮਾਪਿਆਂ ’ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ ਜੋ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਆਪਣੇ ਬੱਚੇ ਮੰਨ ਕੇ ਉਨ੍ਹਾਂ ਦਾ ਸਹਿਯੋਗ ਕਰਦੇ ਹਨ। ਹੈੱਡ ਮਾਸਟਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੈਡਮ ਕੀਰਤੀ ਸੋਖ਼ਲ ਵਲੋਂ ਦਾਨ ਕੀਤਾ ਇਕ-ਇਕ ਰੁਪਇਆ ਅਸੀਂ ਸਕੂਲ ਤੇ ਬੱਚਿਆਂ ਦੀ ਭਲਾਈ ਲਈ ਖ਼ਰਚ ਕਰਨ ਲਈ ਵਚਨਬੱਧ ਹਾਂ। ਸਕੂਲ ਦੇ ਸਮੂਹ ਅਧਿਆਪਕਾਂ ਨੇ ਮੈਡਮ ਕੀਰਤੀ ਸੋਖ਼ਲ ਦਾ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਡੇਰਾ ਪੀਰ ਸ਼ਾਹ ਸ਼ੰਮਦ ਤਬਰੇਜ਼ ਦਾ ਸਾਲਾਨਾ ਉਤਸਵ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖ਼ੁਸ਼ਬੂ ਸਵਨਾ ਨੇ ਬੱਸਾਂ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।