24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਰੇ ਤੋਂ ਦੋ ਮੋਟਰਾਂ ਚੋਰੀ

ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਜੰਮੂ ਬਸਤੀ ਵਿਚ ਸੋਮਵਾਰ ਦੇਰ ਰਾਤ ਚੋਰਾਂ ਨੇ ਇਕ ਲੱਕੜ ਦੇ ਆਰੇ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੇ ਲੱਗੀਆਂ ਦੋ ਵੱਡੀਆਂ ਮੋਟਰਾਂ ਚੋਰੀ ਕਰ ਲਈਆਂ। ਚੋਰੀ ਦੀ ਇਸ ਵਾਰਦਾਤ ਵਿਚ ਆਰਾ ਮਾਲਕ ਨੂੰ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

ਅਜੀਤ ਡੈਸਕ 24-09-2026
ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਜੰਮੂ ਬਸਤੀ ਵਿਚ ਸੋਮਵਾਰ ਦੇਰ ਰਾਤ ਚੋਰਾਂ ਨੇ ਇਕ ਲੱਕੜ ਦੇ ਆਰੇ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੇ ਲੱਗੀਆਂ ਦੋ ਵੱਡੀਆਂ ਮੋਟਰਾਂ ਚੋਰੀ ਕਰ ਲਈਆਂ। ਚੋਰੀ ਦੀ ਇਸ ਵਾਰਦਾਤ ਵਿਚ ਆਰਾ ਮਾਲਕ ਨੂੰ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੀ ਘਟਨਾ ਆਰੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਸਿਟੀ-1 ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੰਮੂ ਬਸਤੀ ਵਿਚ ਪਾਲ ਸਿੰਘ ਦਾ ਲੱਕੜ ਦਾ ਆਰਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੇਰ ਰਾਤ ਕਰੀਬ 3 ਵਜੇ ਦੋ ਅਣਪਛਾਤੇ ਚੋਰ ਆਰੇ ਵਿਚ ਦਾਖਲ ਹੋਏ। ਚੋਰਾਂ ਨੇ ਕੁੱਝ ਹੀ ਮਿੰਟਾਂ ਵਿਚ ਉੱਥੇ ਲੱਗੀਆਂ ਦੋ ਮੋਟਰਾਂ ਖੋਲ੍ਹ ਲਈਆਂ ਤੇ ਉਨ੍ਹਾਂ ਨੂੰ ਲੈ ਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਆਰਾ ਮਾਲਕ ਕੰਮ ਲਈ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਮੋਟਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੋਟਰਾਂ ਉੱਥੇ ਮੌਜੂਦ ਨਹੀਂ ਸਨ। ਜਾਂਚ ਕਰਨ ’ਤੇ ਚੋਰੀ ਦਾ ਪਤਾ ਲੱਗਾ। ਪਾਲ ਸਿੰਘ ਵਲੋਂ ਆਰੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਚੋਰੀ ਦੀ ਪੂਰੀ ਵਾਰਦਾਤ ਸਾਹਮਣੇ ਆ ਗਈ। ਫੁਟੇਜ ਵਿਚ ਇਕ ਹੋਰ ਵਿਅਕਤੀ ਦੇ ਵੀ ਆਰੇ ਵਿਚ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਸਿਟੀ-1 ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਰਾਤ ਸਮੇਂ ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਸਹਿਜ ਯੋਗ ਧਿਆਨ ਸੈਸ਼ਨ ਕਰਵਾਇਆ ਅਗਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਆਸ਼ੂ ਬੰਗੜ ਦੀ ਮਿਹਨਤ ਰੰਗ ਲਿਆਏਗੀ- ਜਗਦੀਸ਼ ਸਿੰਘ ਸੰਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।