22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੀਤੋ ਗੁੰਨ੍ਹੋਂ ਪੁੱਜੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ’, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਬੱਲੂਆਣਾ, 21 ਸਤੰਬਰ (ਜਸਮੇਲ ਸਿੰਘ ਢਿੱਲੋਂ)- ਭਾਰਤੀ ਜਨਤਾ ਪਾਰਟੀ ਵਲੋਂ ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਦੇ ਸਿਰਲੇਖ ਹੇਠ ਪੂਰੇ ਪੰਜਾਬ ਵਿਚ ‘ਨਸ਼ਾ ਮੁਕਤ ਪੰਜਾਬ’ ਯਾਤਰਾ ਕੱਢੀ ਜਾ ਰਹੀ ਹੈ, ਇਹ ਯਾਤਰਾ ਕਰੀਬ 11 ਵਜੇ ਹਲਕੇ ਬੱਲੂਆਣਾ ਦੇ ਪਿੰਡ ਸੀਤੋ ਗੁੰਨ੍ਹੋਂ ਪੁੱਜੀ। ਸੁਰਜੀਤ ਕੁਮਾਰ ਜਿਆਣੀ ਸਾਬਕਾ ਸਿਹਤ ਮੰਤਰੀ, ਵਿਧਾਇਕ ਸੰਦੀਪ ਕੁਮਾਰ ਜਾਖੜ, ਹਲਕਾ ਇੰਚਾਰਜ ਵੰਦਨਾ ਸਾਂਗਵਾਲ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਹੋਰ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੀਤੋ ਗੁੰਨ੍ਹੋ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ।

ਅਜੀਤ ਡੈਸਕ 22-09-2026
ਬੱਲੂਆਣਾ, 21 ਸਤੰਬਰ (ਜਸਮੇਲ ਸਿੰਘ ਢਿੱਲੋਂ)- ਭਾਰਤੀ ਜਨਤਾ ਪਾਰਟੀ ਵਲੋਂ ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਦੇ ਸਿਰਲੇਖ ਹੇਠ ਪੂਰੇ ਪੰਜਾਬ ਵਿਚ ‘ਨਸ਼ਾ ਮੁਕਤ ਪੰਜਾਬ’ ਯਾਤਰਾ ਕੱਢੀ ਜਾ ਰਹੀ ਹੈ, ਇਹ ਯਾਤਰਾ ਕਰੀਬ 11 ਵਜੇ ਹਲਕੇ ਬੱਲੂਆਣਾ ਦੇ ਪਿੰਡ ਸੀਤੋ ਗੁੰਨ੍ਹੋਂ ਪੁੱਜੀ। ਸੁਰਜੀਤ ਕੁਮਾਰ ਜਿਆਣੀ ਸਾਬਕਾ ਸਿਹਤ ਮੰਤਰੀ, ਵਿਧਾਇਕ ਸੰਦੀਪ ਕੁਮਾਰ ਜਾਖੜ, ਹਲਕਾ ਇੰਚਾਰਜ ਵੰਦਨਾ ਸਾਂਗਵਾਲ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਹੋਰ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੀਤੋ ਗੁੰਨ੍ਹੋ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ। ਸਟੇਜ ਦਾ ਸੰਚਾਲਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਬਾਖ਼ੂਬੀ ਨਿਭਾਇਆ। ਸੁਰਜੀਤ ਕੁਮਾਰ ਜਿਆਣੀ ਨੇ ਸੰਬੋਧਨ ਕਰਦਿਆਂ ਮੌਕੇ ਦੀ ਪੰਜਾਬ ਸਰਕਾਰ ’ਤੇ ਤਿੱਖੇ ਵਿਅੰਗ ਕੱਸੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੇ ਨਾਂਅ ’ਤੇ ਆਈ ਮੌਕੇ ਦੀ ਸਰਕਾਰ ਨੇ ਨਸ਼ਾ ਖ਼ਤਮ ਤਾਂ ਕੀ ਕਰਨਾ ਸੀ ਨਸ਼ਾ ਚਾਰ ਗੁਣਾ ਵੱਧ ਗਿਆ ਹੈ। ਪੰਜਾਬ ਸਿਰ ਕਰਜ਼ਾ ਵੀ ਚਾਰ ਗੁਣਾ ਵੱਧ ਗਿਆ ਹੈ। ਚੌਧਰੀ ਸੰਦੀਪ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਅਤੇ ਬੱਲੂਆਣਾ ਹਲਕੇ ਅੰਦਰ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ। ਇੱਥੇ ਹਰ ਰੋਜ਼ ਵਾਰਦਾਤਾਂ ਹੋ ਰਹੀਆਂ ਹਨ। ਨਾਬਾਲਗ ਬੱਚੇ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਅਬੋਹਰ ਅੰਦਰ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2027 ਵਿਚ ਭਾਜਪਾ ਨੂੰ ਵੋਟਾਂ ਪਾ ਕੇ ਭਾਜਪਾ ਦੀ ਸਰਕਾਰ ਬਣਾਉਣ। ਹਲਕਾ ਇੰਚਾਰਜ ਵੰਦਨਾ ਸਾਂਗਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਕਹਾਉਣ ਵਾਲੇ ਆਮ ਆਦਮੀ ਨਹੀਂ ਸਗੋਂ ਖ਼ਾਸ ਆਦਮੀ ਹਨ। ਸਾਈਕਲਾਂ ’ਤੇ ਚੜ੍ਹਨ ਵਾਲੇ ਬਣੇ ਵਿਧਾਇਕ ਅੱਜ ਫੋਰਚੂਨਰ ਗੱਡੀਆਂ ’ਤੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਸਮੇਂ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ 40000 ਦੇ ਲਗਭਗ ਵੋਟਾਂ ਪਾ ਕੇ ਇਕ ਵੱਡਾ ਮਾਣ ਬਖ਼ਸ਼ਿਆ ਸੀ। ਵੰਦਨਾ ਸਾਗਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੱਲੂਆਣਾ ਹਲਕੇ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅਖੀਰਲੇ ਸਾਲ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਕੇ ਸੂਬਾ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਸਰਾਸਰ ਧੋਖਾ ਕੀਤਾ ਹੈ। ਉਨ੍ਹਾਂ ਨੂੰ ਪਿਛਲੇ 48 ਮਹੀਨਿਆਂ ਦਾ ਬਣਦਾ ਬਕਾਇਆ ਨਹੀਂ ਦਿੱਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚੋਂ ਚਾਰ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਰੰਟੀ ਦਿੱਤੀ ਸੀ ਪਰ ਨਸ਼ਾ ਪੰਜਾਬ ਵਿਚ ਚਾਰ ਗੁਣਾ ਵੱਧ ਗਿਆ ਹੈ। ਹਰ ਰੋਜ਼ ਮਾਵਾਂ ਦੇ ਪੁੱਤ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਮਾਨ ਸਾਹਿਬ ਦੀ ਵੀਡੀਓ ਦੇਖ ਰਿਹਾ ਸੀ ਉਹ ਕਹਿ ਰਹੇ ਸਨ ਕਿ ਅਸੀਂ 71000 ਉਹ ਗ੍ਰਿਫ਼ਤਾਰੀਆਂ ਕੀਤੀਆਂ ਹਨ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ ਪਰ ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੇਵਲ 35000 ਆਦਮੀ ਹੀ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਹ ਨੌਕਰੀ ਲੱਗਦੇ ਹਨ ਜਿਹੜੇ ਵਿਧਾਇਕਾਂ, ਮੰਤਰੀਆਂ ਜਾ ਫਿਰ ਮੁੱਖ ਮੰਤਰੀ ਦੇ ਜਾ ਤਾਂ ਆਲ਼ੇ ਦੁਆਲੇ ਘੁੰਮਦੇ ਹਨ ਜਾ ਫਿਰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਹਨ ਪਰ ਹਰਿਆਣੇ ਵਿਚ ਕੇਵਲ ਉਹ ਹੀ ਲੋਕ ਨੌਕਰੀ ਲੱਗਦੇ ਹਨ ਜੋ ਯੋਗ ਹੁੰਦੇ ਹਨ। ਇਸ ਮੌਕੇ ਭਾਜਪਾ ਆਗੂ ਹਰਦੇਵ ਮੇਘਵਾਲ, ਜੀਵਨ ਗਰਗ ਜਨਰਲ ਸਕੱਤਰ ਪੰਜਾਬ, ਸ਼ਿਵਰਾਜ ਗੋਇਲ ਓ.ਬੀ.ਸੀ. ਮੋਰਚਾ ਪੰਜਾਬ ਪ੍ਰਧਾਨ, ਰੰਜਮ ਕਾਮਰਾ, ਅਜੀਤ ਬਿਸ਼ਨੋਈ, ਸੁਭਾਸ਼ ਡੇਲੂ ਹਿੰਮਤਪੁਰਾ ਪ੍ਰਧਾਨ ਬਿਸ਼ਨੋਈ ਸਭਾ ਪੰਜਾਬ, ਰਮੇਸ਼ ਬਿਸ਼ਨੋਈ, ਪ੍ਰਸ਼ਾਂਤ ਗੋਦਾਰਾ, ਬਸੰਤ ਕੰਬੋਜ, ਵਿਨੋਦ ਜਾਖੜ, ਕੁਲਦੀਪ ਕੁਮਾਰ, ਰਾਮ ਰਤਨ, ਅਸ਼ਵਨੀ ਫੁਟੇਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਾਵਰਕਾਮ ਦੀ ਖਸਤਾ ਹਾਲ ਇਮਾਰਤ ਮੁਲਾਜ਼ਮਾਂ ਤੇ ਖਪਤਕਾਰਾਂ ਲਈ ਬਣੀ ਜਾਨ ਦੀ ਖੌਅ ਮਹਿਕਮੇ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ... ਅਗਲੀ ਖ਼ਬਰ ਜੇਲ੍ਹ ’ਚ ਬੰਦ ਕੈਦੀਆਂ ਨਾਲ ਵਰਚੂਅਲ ਗੱਲਬਾਤ ਲਈ ਡੀ.ਐਲ.ਐੱਸ.ਏ. ਫ਼ਾਜ਼ਿਲਕਾ ਵਿਖੇ ‘ਈ-ਮੁਲਾਕਾਤ’ ਸੁਵਿਧਾ ਉਪਲਬਧ- ਕੇ.ਕੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।