21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਨੂੰ ਨਵੀਂ ਸੇਧ ਦੇਣਗੀਆਂ - ਸਿਮਰਨਜੀਤ ਸਿੰਘ ਢਿੱਲੋਂ

ਜਲਾਲਾਬਾਦ, 20 ਸਤੰਬਰ (ਜਸਕਰਨ ਸਿੰਘ ਤਨੇਜਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਸਬੰਧ ਵਿਚ ਜਲਾਲਾਬਾਦ ਦੇ ਗੁਰੂ ਰਾਮਦਾਸ ਬੀ. ਐੱਡ.

ਅਜੀਤ ਡੈਸਕ 21-09-2026
ਜਲਾਲਾਬਾਦ, 20 ਸਤੰਬਰ (ਜਸਕਰਨ ਸਿੰਘ ਤਨੇਜਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਸਬੰਧ ਵਿਚ ਜਲਾਲਾਬਾਦ ਦੇ ਗੁਰੂ ਰਾਮਦਾਸ ਬੀ.ਐੱਡ. ਕਾਲਜ ਵਿਖੇ ਪੋਲਿੰਗ ਬੂਥ ਬਣਾਇਆ ਗਿਆ। ਇਸ ਮੌਕੇ ਯੋਗ ਵੋਟਰਾਂ ਵਲੋਂ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਪਿਛਲੀ ਵਾਰ ਸੈਨੇਟ ਚੋਣ ਵਿਚ ਜੇਤੂ ਰਹੇ ਸਿਮਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਸੈਨੇਟ ਚੋਣਾਂ ਵਿਚ ਕੁੱਲ 51 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿਚੋਂ 15 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਯੋਗ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਵੋਟਰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਯੂਨੀਵਰਸਿਟੀ ਦੇ ਭਵਿੱਖ ਲਈ ਬੇਹੱਦ ਮਹੱਤਵਪੂਰਨ ਹਨ। ਚੁਣੇ ਜਾਣ ਵਾਲੇ 15 ਸੈਨੇਟਰ ਯੂਨੀਵਰਸਿਟੀ ਦੇ ਵਿਕਾਸ, ਬਿਹਤਰੀ ਤੇ ਅਹਿਮ ਮਾਮਲਿਆਂ ਵਿਚ ਆਪਣਾ ਸਰਗਰਮ ਯੋਗਦਾਨ ਪਾਉਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੈਨੇਟ ਦੀ ਨਵੀਂ ਟੀਮ ਯੂਨੀਵਰਸਿਟੀ ਨੂੰ ਇੱਕ ਨਵੀਂ ਸੇਧ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੇ ਨਤੀਜੇ 22 ਸਤੰਬਰ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਜੇਤੂ ਉਮੀਦਵਾਰ ਆਪਣੀ ਜ਼ਿੰਮੇਵਾਰੀ ਸੰਭਾਲਣਗੇ।
ਪਿਛਲੀ ਖ਼ਬਰ ਮੇਘਵਾਲ ਦੀ ਆਮਦ ਤੋਂ ਪਹਿਲਾ ਪੰਜਾਬ ਦੇ ਪਾਣੀਆਂ ਸੰਬੰਧੀ ਦੀਵਾਰਾਂ ’ਤੇ ਲੱਗੇ ਪੋਸਟਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਫ਼ਾਜ਼ਿਲਕਾ ’ਚ ਸ਼ਾਂਤੀਪੂਰਵਕ ਹੋਈ ਵੋਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।