21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਫ਼ਾਜ਼ਿਲਕਾ ’ਚ ਸ਼ਾਂਤੀਪੂਰਵਕ ਹੋਈ ਵੋਟਿੰਗ

ਫ਼ਾਜ਼ਿਲਕਾ, 20 ਸਤੰਬਰ(ਅਮਰਜੀਤ ਸ਼ਰਮਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਚੋਣ ਫ਼ਾਜ਼ਿਲਕਾ ਵਿਚ ਸ਼ਾਂਤੀਪੂਰਵਕ ਢੰਗ ਨਾਲ ਸੰਪੂਰਨ ਹੋ ਗਈ। ਚੋਣ ਲਈ ਸ਼ਹਿਰ ਵਿਚ ਐੱਮ.

ਅਜੀਤ ਡੈਸਕ 21-09-2026
ਫ਼ਾਜ਼ਿਲਕਾ, 20 ਸਤੰਬਰ(ਅਮਰਜੀਤ ਸ਼ਰਮਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਚੋਣ ਫ਼ਾਜ਼ਿਲਕਾ ਵਿਚ ਸ਼ਾਂਤੀਪੂਰਵਕ ਢੰਗ ਨਾਲ ਸੰਪੂਰਨ ਹੋ ਗਈ। ਚੋਣ ਲਈ ਸ਼ਹਿਰ ਵਿਚ ਐੱਮ.ਆਰ. ਸਰਕਾਰੀ ਕਾਲਜ ਅਤੇ ਡੀ.ਏ.ਵੀ. ਬੀ.ਐਡ ਕਾਲਜ ਵਿਖੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਪੋਲਿੰਗ ਬੂਥਾਂ ’ਤੇ ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਵਾਲੇ ਯੋਗ ਵੋਟਰਾਂ ਨੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਵੇਰ ਤੋਂ ਹੀ ਵੋਟਰਾਂ ਵਿਚ ਵੋਟਿੰਗ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਫ਼ਾਜ਼ਿਲਕਾ ਵਿਚ 10 ਹਜ਼ਾਰ 500 ਦੇ ਕਰੀਬ ਸੈਨੇਟ ਦੀਆਂ ਵੋਟਾਂ ਸਨ ਜਿਨ੍ਹਾਂ ਵਿਚੋਂ ਕਰੀਬ 2467 ਹੀ ਵੋਟਾਂ ਪੋਲ ਹੋ ਸਕੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਕੁੱਲ 51 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇੱਥੇ ਫ਼ਾਜ਼ਿਲਕਾ ਅੰਦਰ ਕੁੱਲ 4 ਬੂਥ ਬਣਾਏ ਗਏ ਸਨ। ਚੋਣ ਪ੍ਰਕਿਰਿਆ ਦੌਰਾਨ ਚੋਣ ਅਮਲੇ ਵਲੋਂ ਨਿਰਧਾਰਿਤ ਨਿਯਮਾਂ ਤੇ ਹਦਾਇਤਾਂ ਅਨੁਸਾਰ ਵੋਟਿੰਗ ਕਰਵਾਈ ਗਈ। ਪੋਲਿੰਗ ਕੇਂਦਰਾਂ ’ਤੇ ਸਮੁੱਚੀ ਪ੍ਰਕਿਰਿਆ ਸ਼ਾਂਤੀਪੂਰਵਕ ਰਹੀ ਤੇ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਚੋਣ ਪ੍ਰਕਿਰਿਆ ਨੇਪਰੇ ਚੜ੍ਹੀ।
ਪਿਛਲੀ ਖ਼ਬਰ ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਨੂੰ ਨਵੀਂ ਸੇਧ ਦੇਣਗੀਆਂ - ਸਿਮਰਨਜੀਤ ਸਿੰਘ ਢਿੱਲੋਂ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਸੈਨੇਟ ਚੋਣ ਦੀ ਵੋਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।