19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੁਫ਼ਤ ਮੈਡੀਕਲ ਜਾਂਚ ਤੇ ਦਵਾਈ ਵੰਡ ਕੈਂਪ 21 ਨੂੰ

ਜਲਾਲਾਬਾਦ, 18 ਸਤੰਬਰ (ਜਸਕਰਨ ਸਿੰਘ ਤਨੇਜਾ)- ਭਾਰਤ ਵਿਕਾਸ ਪ੍ਰੀਸ਼ਦ, ਜਲਾਲਾਬਾਦ ਵਲੋਂ ਅਮਨ ਹਸਪਤਾਲ ਦੇ ਵਿਸ਼ੇਸ਼ ਸਹਿਯੋਗ ਨਾਲ ਸਮਾਜ ਸੇਵਾ ਅਤੇ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਇਕ ਵਿਸ਼ਾਲ ਮੁਫ਼ਤ ਮਹਾ-ਮੈਡੀਕਲ ਜਾਂਚ ਅਤੇ ਦਵਾਈ ਵੰਡ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 21 ਸਤੰਬਰ ਸੋਮਵਾਰ ਨੂੰ ਸਵੇਰੇ 1 0 ਵਜੇ ਤੋਂ ਦੁਪਹਿਰ 2 ਵਜੇ ਤੱਕ ਜੈ ਮਾਂ ਮੰਦਰ, ਗਾਂਧੀ ਨਗਰ ਵਿਖੇ ਲਗਾਇਆ ਜਾਵੇਗਾ।

ਅਜੀਤ ਡੈਸਕ 19-09-2026
ਜਲਾਲਾਬਾਦ, 18 ਸਤੰਬਰ (ਜਸਕਰਨ ਸਿੰਘ ਤਨੇਜਾ)- ਭਾਰਤ ਵਿਕਾਸ ਪ੍ਰੀਸ਼ਦ, ਜਲਾਲਾਬਾਦ ਵਲੋਂ ਅਮਨ ਹਸਪਤਾਲ ਦੇ ਵਿਸ਼ੇਸ਼ ਸਹਿਯੋਗ ਨਾਲ ਸਮਾਜ ਸੇਵਾ ਅਤੇ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਇਕ ਵਿਸ਼ਾਲ ਮੁਫ਼ਤ ਮਹਾ-ਮੈਡੀਕਲ ਜਾਂਚ ਅਤੇ ਦਵਾਈ ਵੰਡ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 21 ਸਤੰਬਰ ਸੋਮਵਾਰ ਨੂੰ ਸਵੇਰੇ 1 0 ਵਜੇ ਤੋਂ ਦੁਪਹਿਰ 2 ਵਜੇ ਤੱਕ ਜੈ ਮਾਂ ਮੰਦਰ, ਗਾਂਧੀ ਨਗਰ ਵਿਖੇ ਲਗਾਇਆ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਲਈ ਕਈ ਮਹੱਤਵਪੂਰਨ ਜਾਂਚਾਂ ਤੇ ਦਵਾਈਆਂ ਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਉਪਲਬਧ ਹੋਣਗੀਆਂ। ਇਸ ਤਹਿਤ ਮੁਫ਼ਤ ਫਾਈਬਰੋਸਕੈਨ ਟੈੱਸਟ ਰਾਹੀਂ ਲੀਵਰ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਤੇ ਮੁਫ਼ਤ ਬੀ.ਐੱਮ.ਡੀ . ਟੈੱਸਟ ਰਾਹੀਂ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਾਕਟਰ ਵੱਲੋਂ ਲਿਖੀਆਂ ਜਾਣ ਵਾਲੀਆਂ ਲੋੜੀਂਦੀਆਂ ਦਵਾਈਆਂ ਵੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮਹਾ-ਕੈਂਪ ਨੂੰ ਸੁਚਾਰੂ ਢੰਗ ਨਾਲ ਸਫਲ ਬਣਾਉਣ ਲਈ ਪ੍ਰਧਾਨ ਤਰਸੇਮ ਵਿਖੋਨਾ ਦੀ ਅਗਵਾਈ ਹੇਠ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਸੈਕਟਰੀ ਸੀ.ਏ. ਸੰਦੀਪ ਚਲਾਣਾ, ਕੈਸ਼ੀਅਰ ਅਸੀਮ ਠੱਠਈ, ਪ੍ਰੋਜੈਕਟ ਇੰਚਾਰਜ ਪ੍ਰੇਮ ਛਾਬੜਾ, ਪ੍ਰੋਜੈਕਟ ਇੰਚਾਰਜ ਲਲਿਤ ਗਾਂਧੀ, ਐਡਵੋਕੇਟ ਬੰਟੀ ਅਹੂਜਾ, ਨੀਰਜ ਆਰਿਆ, ਮਨੀਸ਼ ਚੁਚਰਾ ਅਤੇ ਪ੍ਰਵੇਸ਼ ਖੰਨਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਸੁਚਾਰੂ ਢੰਗ ਨਾਲ ਅਟੈਂਡ ਕਰਨ ਸਬੰਧੀ ਰਣਨੀਤੀ ਤਿਆਰ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਤੇ ਡਾਕਟਰਾਂ ਦੀ ਟੀਮ ਲਈ ਚਾਹ-ਪਾਣੀ ਤੇ ਬੈਠਣ ਦੀ ਉਚਿੱਤ ਵਿਵਸਥਾ ਯਕੀਨੀ ਬਣਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਤਰਸੇਮ ਵਿਖੋਨਾ ਨੇ ਸਮੂਹ ਜਲਾਲਾਬਾਦ ਵਾਸੀਆਂ ਨੂੰ ਕੈਂਪ ਵਿਚ ਪਹੁੰਚ ਕੇ ਆਪਣੀ ਸਿਹਤ ਸਬੰਧੀ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਸਟੇਟ ਲੈਵਲ ਅੰਡਰ-17 ਵੂਸ਼ੂ ਮੁਕਾਬਲਿਆਂ ਦੇ ਤੀਜੇ ਦਿਨ ਕਰਵਾਏ ਸੈਮੀਫਾਈਨਲ ਤੇ ਫਾਈਨਲ ਮੈ... ਅਗਲੀ ਖ਼ਬਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਵਿਆਹ ਪੁਰਬ ਸੰਬੰਧੀ ਹੋਏ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।