18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 6ਵੀਂ ਵਾਰ ਪ੍ਰਧਾਨ ਬਣਨ ’ਤੇ ਜਸਦੀਪ ਕੰਬੋਜ ਦੀ ਤਾਜਪੋਸ਼ੀ ਮੌਕੇ ਸਮਾਗਮ

ਫ਼ਿਰੋਜ਼ਪੁਰ, 17 ਸਤੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ 6 ਵੀਂ ਵਾਰ ਚੁਣੇ ਗਏ ਪ੍ਰਧਾਨ ’ਤੇ ਸੀਨੀਅਰ ਐਡਵੋਕੇਟ ਜਸਦੀਪ ਸਿੰਘ ਕੰਬੋਜ, ਉਪ ਪ੍ਰਧਾਨ ਸੰਦੀਪ ਬਜਾਜ , ਸਕੱਤਰ ਗੁਰਸਿਰਨ ਪ੍ਰੀਤ ਸਿੰਘ ਢਿੱਲੋਂ ਉਰਫ਼ ਗੋਲਡੀ ਤੇ ਸਮੂਹ ਅਹੁਦੇਦਾਰਾਂ ਦੀ ਤਾਜਪੋਸ਼ੀ ਮੌਕੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਤੇ ਐੱਸ. ਐੱਸ.

ਅਜੀਤ ਡੈਸਕ 18-09-2026
ਫ਼ਿਰੋਜ਼ਪੁਰ, 17 ਸਤੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ 6 ਵੀਂ ਵਾਰ ਚੁਣੇ ਗਏ ਪ੍ਰਧਾਨ ’ਤੇ ਸੀਨੀਅਰ ਐਡਵੋਕੇਟ ਜਸਦੀਪ ਸਿੰਘ ਕੰਬੋਜ, ਉਪ ਪ੍ਰਧਾਨ ਸੰਦੀਪ ਬਜਾਜ , ਸਕੱਤਰ ਗੁਰਸਿਰਨ ਪ੍ਰੀਤ ਸਿੰਘ ਢਿੱਲੋਂ ਉਰਫ਼ ਗੋਲਡੀ ਤੇ ਸਮੂਹ ਅਹੁਦੇਦਾਰਾਂ ਦੀ ਤਾਜਪੋਸ਼ੀ ਮੌਕੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਤੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ-ਕਮ-ਚੋਣ ਅਧਿਕਾਰੀ ਨੀਲ ਰਤਨ ਸ਼ਰਮਾ ਨੇ ਨਵੀਂ ਚੁਣੀ ਟੀਮ ਨੂੰ ਜੀ ਆਇਆਂ ਕਹਿੰਦੇ ਹੋਏ ਨਵ-ਨਿਯੁਕਤ ਪ੍ਰਧਾਨ ਜਸਦੀਪ ਕੰਬੋਜ, ਉਪ ਪ੍ਰਧਾਨ ਸੰਦੀਪ ਬਜਾਜ, ਉਪ ਪ੍ਰਧਾਨ ਦਮਨਪ੍ਰੀਤ ਕੌਰ, ਸਕੱਤਰ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ ਉਰਫ਼ ਗੋਲਡੀ, ਜੁਆਇੰਟ ਸਕੱਤਰ ਅਮਨਦੀਪ ਕੌਰ, ਐਗਜੇਕਿਟਵ ਨੀਲ ਕਮਲ, ਪ੍ਰਭਜੀਤ ਕੌਰ, ਲਲਿਤਾ ਭਾਰਦਵਾਜ ਤੇ ਦੀਪਕ ਖੁੱਲਰ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਮੁਖ ਮਹਿਮਾਨਾਂ ਹੱਥੋਂ ਸਰਟੀਫਿਕੇਟ ਦਵਾ ਕੇ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ ਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਆਪਣੇ ਕਾਰਜਕਾਲ ਵਿਚ ਕੀਤੇ ਕੰਮਾਂ ਤੋਂ ਇਲਾਵਾ ਜੁਡੀਸ਼ੀਅਲ ਅਫ਼ਸਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਧਾਨ ਦਾ ਛੇਵੀਂ ਵਾਰ ਅਹੁਦਾ ਸੰਭਾਲਣ ਮੌਕੇ ’ਤੇ ਜਸਦੀਪ ਸਿੰਘ ਕੰਬੋਜ ਨੇ ਬਾਰ ਤੇ ਬੈਂਚ ਦਰਮਿਆਨ ਤਾਲਮੇਲ ਦੀ ਭਾਵਨਾ ਨੂੰ ਦੁਹਰਾਇਆ। ਪ੍ਰਧਾਨ ਜਸਦੀਪ ਸਿੰਘ ਕੰਬੋਜ ਨੇ ਆਸ ਪ੍ਰਗਟਾਈ ਕਿ ਵਕੀਲਾਂ ਵਾਸਤੇ ਚੈਂਬਰਾਂ ਲਈ ਸੀ-ਬਲਾਕ ਬਣਾਉਣ ਵਾਸਤੇ ਉਹ ਤਨਦੇਹੀ ਨਾਲ ਕੰਮ ਕਰਦੇ ਹੋਏ ਵਕੀਲਾਂ ਦੇ ਮਾਨ ਸਨਮਾਨ ’ਚ ਕਮੀ ਨਹੀਂ ਆਉਣ ਦੇਣਗੇ ਤੇ ਲੇਬਰ ਕੋਰਟ ’ਤੇ ਅੇੱਸ.ਐੱਸ.ਉ.ਸੀ. ਦਾ ਥਾਣਾ ਫ਼ਿਰੋਜ਼ਪੁਰ ਲਿਆਉਣ ਲਈ ਪਹਿਲ ਦੇਣਗੇ। ਨਵ-ਨਿਯੁਕਤ ਸਕੱਤਰ ਗੁਰਮਿਰਨ ਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਚਿੰਤਕ ਅੰਦਾਜ ਨਾਲ ਘੱਟ ਸ਼ਬਦਾਂ ਵਿਚ ਬਹੁਤ ਕੁੱਝ ਬਿਆਨ ਕਰ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ। ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਨੇ ਬਾਰ ਤੇ ਬੈਂਚ ਦੇ ਸਹਿਯੋਗ ਨੂੰ ਨਿਆਂ ਪ੍ਰਣਾਲੀ ਵਿਚ ਮਹੱਤਵਪੂਰਨ ਦੱਸਦੇ ਹੋਏ ਲੋਕਾਂ ਦੇ ਇਨਸਾਫ਼ ਲਈ ਇਕ ਟੀਮ ਵਜੋਂ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਪਿਛਲੀ ਖ਼ਬਰ ਰੇਲ ਟਿਕਟ ਬੁਕਿੰਗ ਦੀ ਮਿਆਦ ਚਾਰ ਮਹੀਨੇ ਕਰਨ ਦੀ ਮੰਗ, ਆਨਲਾਈਨ ਬੁਕਿੰਗ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ -‘ ਖੇਡਾਂ ਵਤਨ ਪੰਜਾਬ ਦੀਆਂ-2026’- 14 ਸਾਲ ਤੋਂ ਵੱਧ ਉਮਰ ਵਰਗ ਦੇ ਟੈਨਿਸ ਬਾਲ ਕ੍ਰਿਕਟ ਦੇ ਬਲਾਕ ਪੱਧਰੀ ਮੁਕਾਬਲੇ ਕਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।