15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ’ਤੇ ਪਸ਼ੂ ਨੂੰ ਬਚਾਉਂਦਿਆਂ ਕਾਰ ਖੇਤਾਂ ’ਚ ਪਲਟੀ

ਅਬੋਹਰ, 14 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਨੇੜਲੇ ਪਿੰਡ ਮਹਿਰਾਣਾ ਕੋਲ ਬੀਤੀ ਰਾਤ ਸੜਕ ’ਤੇ ਅਚਾਨਕ ਬੇਸਹਾਰਾ ਪਸ਼ੂ ਆ ਜਾਣ ਕਾਰਨ ਉਸ ਨੂੰ ਬਚਾਉਂਦੇ ਹੋਏ ਇਕ ਕਾਰ ਹਾਦਸਾਗ੍ਰਸਤ ਹੋ ਕੇ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਵਿਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਅਜੀਤ ਡੈਸਕ 15-09-2026
ਅਬੋਹਰ, 14 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਨੇੜਲੇ ਪਿੰਡ ਮਹਿਰਾਣਾ ਕੋਲ ਬੀਤੀ ਰਾਤ ਸੜਕ ’ਤੇ ਅਚਾਨਕ ਬੇਸਹਾਰਾ ਪਸ਼ੂ ਆ ਜਾਣ ਕਾਰਨ ਉਸ ਨੂੰ ਬਚਾਉਂਦੇ ਹੋਏ ਇਕ ਕਾਰ ਹਾਦਸਾਗ੍ਰਸਤ ਹੋ ਕੇ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਵਿਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਦਿੰਦਿਆਂ ਕਾਰ ਮਾਲਕ ਵਿਨੋਦ ਕੁਮਾਰ ਨਿਵਾਸੀ ਸੀਤੋ ਗੁੰਨੋ ਨੇ ਦੱਸਿਆ ਕਿ ਖੈਰਪੁਰ ਨਿਵਾਸੀ ਸਾਹਿਲ ਕੁਮਾਰ ਉਨ੍ਹਾਂ ਦੀ ਕਾਰ ਮੰਗ ਕੇ ਲੈ ਗਿਆ ਸੀ। ਬੀਤੀ ਰਾਤ ਲਗਭਗ 10:30 ਵਜੇ ਉਹ ਆਪਣੇ ਰਿਸ਼ਤੇਦਾਰ ਨੂੰ ਪਿੰਡ ਮਹਿਰਾਣਾ ਛੱਡ ਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਪਿੰਡ ਤੋਂ ਬਾਹਰ ਨਿਕਲਿਆ ਤਾਂ ਸੜਕ ’ਤੇ ਅਚਾਨਕ ਬੇਸਹਾਰਾ ਪਸ਼ੂ ਆ ਗਿਆ। ਪਸ਼ੂ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਸੜਕ ਤੋਂ ਲਗਭਗ 10 ਫੁੱਟ ਦੂਰ ਖੇਤਾਂ ਵਿਚ ਜਾ ਪਲਟੀ। ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਸਾਹਿਲ ਨੂੰ ਕਾਰ ਵਿਚੋਂ ਬਾਹਰ ਕੱਢਿਆ ਤੇ ਨਿੱਜੀ ਡਾਕਟਰ ਤੋਂ ਉਸ ਦਾ ਇਲਾਜ ਕਰਵਾਇਆ।
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ ਥਾਣਾ ਸਿਟੀ ਜਲਾਲਾਬਾਦ ਗਰਨੇਡ ਹਮਲੇ ਦਾ ਮਾਮਲਾ ਸੁਲਝਾਇਆ, ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਚਾਰਜ * ਚੋਣ ਕਮੇਟੀ ਵਲੋਂ ਅਮਨਦੀਪ ਸਿੰਘ ਧਾਲੀਵਾਲ ਤੇ ਸਮੁੱਚੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।