13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਖੁਡੀਆਂ ਦੇ ਘਰ ਅੱਗੇ ਪੰਜ ਰੋਜ਼ਾ ਮੋਰਚੇ ਦੀਆਂ ਤਿਆਰੀਆਂ ਤੇਜ਼, ਪਿੰਡਾਂ ਵਿਚ ਕੀਤੀਆਂ ਮੀਟਿੰਗਾਂ ਨਾ ਜਿਮ, ਨਾ ਸੈਰ ਲਈ ਫੁੱਟਪਾਥ, ਨਾ ਬੱਚਿਆਂ ਲਈ ਝੂਲੇ- ਵੱਡੇ-ਵੱਡੇ ਦਰੱਖਤਾਂ ਤੇ ਘਾਹ-ਫੂਸ ’ਚ ਗੁੰਮ ਹੋਇਆ ਪਾਰਕ, ਬੇਦੀ ਕਾਲੋਨੀ ਵਾਸੀਆਂ ’ਚ ਰੋਸ

ਫ਼ਿਰੋਜ਼ਪੁਰ, 12 ਸਤੰਬਰ (ਸੁਖਵਿੰਦਰ ਸਿੰਘ)- ਸ਼ਹਿਰ ਦੀ ਬੇਦੀ ਕਾਲੋਨੀ ਫੇਸ-2 ਦੇ ਵਸਨੀਕਾਂ ਨੂੰ ਚੰਗੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵਿਆਂ ਵਿਚਕਾਰ ਇੱਥੋਂ ਦੇ ਪਾਰਕ ਦੀ ਬਦਹਾਲੀ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਕਦੇ ਲੋਕਾਂ ਦੀ ਸੈਰ ਤੇ ਬੱਚਿਆਂ ਦੇ ਖੇਡਣ ਲਈ ਬਣਾਇਆ ਗਿਆ ਇਹ ਪਾਰਕ ਅੱਜ ਵੱਡੇ-ਵੱਡੇ ਦਰੱਖਤਾਂ, ਜੰਗਲੀ ਘਾਹ-ਫੂਸ ਤੇ ਬੇਤਰਤੀਬੀ ਕਾਰਨ ਪਾਰਕ ਨਾਲੋਂ ਵੱਧ ਜੰਗਲ ਦਾ ਰੂਪ ਧਾਰ ਚੁੱਕਾ ਹੈ।

ਬੇਦੀ ਕਾਲੋਨੀ ਫੇਸ-2 ਵਿਚ ਬਦਹਾਲੀ ਦਾ ਸ਼ਿਕਾਰ ਪਾਰਕ, ਜਿੱਥੇ ਵੱਡੇ-ਵੱਡੇ ਦਰੱਖਤਾਂ ਤੇ ਘਾਹ-ਫੂਸ ਨੇ ਜੰਗਲ ਦਾ ਰੂਪ ਧਾਰਿਆ ਹੋਇਆ ਹੈ। (ਹਾਸ਼ੀਏ ’ਚ) ਕਾਲੋਨੀ ਵਾਸੀ ਕੁਲਦੀਪ ਸਿੰਘ। ਅਜੀਤ ਤਸਵੀਰ 13-09-2026
ਫ਼ਿਰੋਜ਼ਪੁਰ, 12 ਸਤੰਬਰ (ਸੁਖਵਿੰਦਰ ਸਿੰਘ)- ਸ਼ਹਿਰ ਦੀ ਬੇਦੀ ਕਾਲੋਨੀ ਫੇਸ-2 ਦੇ ਵਸਨੀਕਾਂ ਨੂੰ ਚੰਗੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵਿਆਂ ਵਿਚਕਾਰ ਇੱਥੋਂ ਦੇ ਪਾਰਕ ਦੀ ਬਦਹਾਲੀ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਕਦੇ ਲੋਕਾਂ ਦੀ ਸੈਰ ਤੇ ਬੱਚਿਆਂ ਦੇ ਖੇਡਣ ਲਈ ਬਣਾਇਆ ਗਿਆ ਇਹ ਪਾਰਕ ਅੱਜ ਵੱਡੇ-ਵੱਡੇ ਦਰੱਖਤਾਂ, ਜੰਗਲੀ ਘਾਹ-ਫੂਸ ਤੇ ਬੇਤਰਤੀਬੀ ਕਾਰਨ ਪਾਰਕ ਨਾਲੋਂ ਵੱਧ ਜੰਗਲ ਦਾ ਰੂਪ ਧਾਰ ਚੁੱਕਾ ਹੈ। ਹਾਲਾਤ ਇਹ ਹਨ ਕਿ ਪਾਰਕ ਵਿਚ ਨਾ ਲੋਕਾਂ ਲਈ ਕਸਰਤ ਕਰਨ ਵਾਸਤੇ ਜਿਮ ਦੀ ਕੋਈ ਸਹੂਲਤ ਹੈ, ਨਾ ਸੈਰ ਕਰਨ ਲਈ ਢੁੱਕਵਾਂ ਫੁੱਟਪਾਥ ਤੇ ਨਾ ਹੀ ਬੱਚਿਆਂ ਦੇ ਮਨੋਰੰਜਨ ਅਤੇ ਖੇਡਣ ਲਈ ਝੂਲੇ ਲਗਾਏ ਗਏ ਹਨ। ਪਾਰਕ ਦੀ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇੱਥੇ ਉੱਗੇ ਵੱਡੇ ਦਰੱਖਤ ਤੇ ਘਾਹ-ਫੂਸ ਇਸ ਦੀ ਹਾਲਤ ਬਿਆਨ ਕਰ ਰਹੇ ਹਨ। ਕਾਲੋਨੀ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਆਗੂ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਦੀ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ ਤੇ ਇਲਾਕਿਆਂ ਦੀ ਕਾਇਆ-ਕਲਪ ਕਰ ਦਿੱਤੀ ਜਾਵੇਗੀ ਪਰ ਚੋਣਾਂ ਲੰਘਣ ਤੋਂ ਬਾਅਦ ਇਹ ਵਾਅਦੇ ਤੇ ਦਾਅਵੇ ਕਾਗਜ਼ਾਂ ਤੱਕ ਹੀ ਸਿਮਟੇ ਦਿਖਾਈ ਦੇ ਰਹੇ ਹਨ। ਵਸਨੀਕਾਂ ਅਨੁਸਾਰ ਪਾਰਕ ਦੀ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਹੁਣ ਨਗਰ ਕੌਂਸਲ ਦੀਆਂ ਚੋਣਾਂ ਨੂੰ ਵੀ ਪੰਜ-ਛੇ ਮਹੀਨੇ ਬੀਤ ਚੁੱਕੇ ਹਨ ਪਰ ਲੋਕਾਂ ਨੂੰ ਉਮੀਦ ਅਨੁਸਾਰ ਰਾਹਤ ਨਹੀਂ ਮਿਲੀ। ਪਾਰਕ ਵਿਚ ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ ਕਸਰਤ ਦਾ ਸਾਮਾਨ ਤੇ ਬਜ਼ੁਰਗਾਂ ਲਈ ਸੈਰ ਕਰਨ ਵਾਸਤੇ ਸੁਚੱਜਾ ਫੁੱਟਪਾਥ ਤੱਕ ਮੁਹੱਈਆ ਨਾ ਹੋਣਾ ਸਿੱਧੇ ਤੌਰ ’ਤੇ ਲੋਕਾਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਵਸਨੀਕਾਂ ਨੇ ਦੱਸਿਆ ਕਿ ਬੇਦੀ ਕਾਲੋਨੀ ਫੇਸ-2 ਵਿਚ ਬੱਚਿਆਂ ਤੇ ਨੌਜਵਾਨਾਂ ਲਈ ਖੇਡਾਂ ਤੇ ਕਸਰਤ ਦੀਆਂ ਢੁੱਕਵੀਆਂ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪਾਰਕਾਂ ਨੂੰ ਸਿਰਫ਼ ਨਾਮ ਦੇ ਪਾਰਕ ਬਣਾਉਣ ਦੀ ਬਜਾਏ ਉਨ੍ਹਾਂ ਦੀ ਨਿਯਮਤ ਸਫ਼ਾਈ ਕਰਵਾਉਣ ਦੇ ਨਾਲ-ਨਾਲ ਜਿਮ, ਸੈਰ ਲਈ ਪੱਕਾ ਫੁੱਟਪਾਥ , ਬੈਠਣ ਲਈ ਬੈਂਚ, ਬੂਟੇ ਤੇ ਬੱਚਿਆਂ ਲਈ ਝੂਲੇ ਲਗਾਏ ਜਾਣੇ ਚਾਹੀਦੇ ਹਨ। ਕਾਲੋਨੀ ਵਾਸੀਆਂ ਨੇ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਚੋਣਾਂ ਆਉਂਦਿਆਂ ਹੀ ਆਗੂਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ, ਗਲੀਆਂ-ਨਾਲੀਆਂ ਤੇ ਵਿਕਾਸ ਯਾਦ ਆ ਜਾਂਦਾ ਹੈ ਪਰ ਚੋਣਾਂ ਤੋਂ ਬਾਅਦ ਕੁਝ ਵੀ ਨਹੀਂ। ਵਸਨੀਕਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਪਾਰਕ ਦੀ ਤੁਰੰਤ ਸਫ਼ਾਈ ਕਰਵਾ ਕੇ ਇਸ ਦੀ ਚਾਰਦੀਵਾਰੀ, ਫੁੱਟਪਾਥ, ਜਿਮ ਤੇ ਬੱਚਿਆਂ ਲਈ ਝੂਲਿਆਂ ਸਮੇਤ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਪਾਰਕ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਲੋਕ ਵਿਕਾਸ ਦੇ ਦਾਅਵੇ ਕਰਨ ਵਾਲੇ ਆਗੂਆਂ ਤੋਂ ਇਨ੍ਹਾਂ ਅਧੂਰੇ ਵਾਅਦਿਆਂ ਦਾ ਹਿਸਾਬ ਜ਼ਰੂਰ ਮੰਗਣਗੇ। ਬੇਦੀ ਕਲੋਨੀ ਫੇਸ-2 ਵਾਸੀ ਕੁਲਦੀਪ ਸਿੰਘ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ ਨੂੰ ਜਲਦ ਵਿਕਸਤ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੇ ਵਰਤੋਂਯੋਗ ਬਣਾਇਆ ਜਾਵੇ।
ਪਿਛਲੀ ਖ਼ਬਰ ਜੁਆਇੰਟ ਫੋਰਮ ਦੇ ਸੱਦੇ ’ਤੇ ਪੀ.ਐੱਸ.ਪੀ.ਸੀ.ਐਲ ਦੇ ਰਿਟਾਇਰਡ ਕਰਮਚਾਰੀਆਂ ਨੇ ਕੀਤੀ ਧਰਨੇ ’ਚ ਸ਼ਮੂਲੀਅਤ ਅਗਲੀ ਖ਼ਬਰ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜੂਨੀਅਰ ਇੰਜੀਨੀਅਰਾਂ ਨੂੰ ਮਿਲੀਆਂ ਵਿਭਾਗੀ ਤਰੱਕੀਆਂ ਇੰਜ. ਚਰਨਜੀਤ ਸਿੰਘ ਅਤੇ ਇੰਜ.ਰਵਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।