04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਘਰ ਦੀ ਭੰਨਤੋੜ ਕਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ 24 ਖ਼ਿਲਾਫ਼ ਮਾਮਲਾ ਦਰਜ

ਮੱਲਾਂਵਾਲਾ, 3 ਸਤੰਬਰ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਬਸਤੀ ਖਾਨ ਕੇ ਦਾਖ਼ਲੇ ਮਸਤੇ ਕੇ ਵਿਖੇ ਘਰ ’ਚ ਦਾਖ਼ਲ ਹੋ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਘਰ ਦੀ ਭੰਨਤੋੜ ਕਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ 24 ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਅਧੀਨ ਸਾਜਨ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਸਤੀ ਖਾਨ ਕੇ ਦਾਖ਼ਲੇ ਮਸਤੇ ਕੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁੱਦਈ ਆਪਣੇ ਚਾਚਾ ਵਿਸਾਖਾ ਸਿੰਘ ਉਰਫ਼ ਲਾਡੀ ਪੁੱਤਰ ਕਾਲਾ ਵਾਸੀ ਬਸਤੀ ਖਾਨ ਕੇ ਦੇ ਘਰ ’ਚ ਮੌਜੂਦ ਸੀ ਤਾਂ ਮੁਲਜ਼ਮਾਂ ਨੇ ਆਪਣੇ-ਆਪਣੇ ਹਥਿਆਰਾਂ ਸਮੇਤ ਹਮਮਸ਼ਵਰਾ ਹੋ ਕੇ ਘਰ ਅੰਦਰ ਦਾਖ਼ਲ ਹੋ ਕੇ ਮੁੱਦਈ ਦੇ ਸੱਟਾਂ ਮਾਰੀਆਂ ਤੇ ਘਰ ਦੀ ਭੰਨਤੋੜ ਕੀਤੀ।

ਅਜੀਤ ਡੈਸਕ 04-09-2026
ਮੱਲਾਂਵਾਲਾ, 3 ਸਤੰਬਰ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਬਸਤੀ ਖਾਨ ਕੇ ਦਾਖ਼ਲੇ ਮਸਤੇ ਕੇ ਵਿਖੇ ਘਰ ’ਚ ਦਾਖ਼ਲ ਹੋ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਘਰ ਦੀ ਭੰਨਤੋੜ ਕਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ 24 ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਅਧੀਨ ਸਾਜਨ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਸਤੀ ਖਾਨ ਕੇ ਦਾਖ਼ਲੇ ਮਸਤੇ ਕੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁੱਦਈ ਆਪਣੇ ਚਾਚਾ ਵਿਸਾਖਾ ਸਿੰਘ ਉਰਫ਼ ਲਾਡੀ ਪੁੱਤਰ ਕਾਲਾ ਵਾਸੀ ਬਸਤੀ ਖਾਨ ਕੇ ਦੇ ਘਰ ’ਚ ਮੌਜੂਦ ਸੀ ਤਾਂ ਮੁਲਜ਼ਮਾਂ ਨੇ ਆਪਣੇ-ਆਪਣੇ ਹਥਿਆਰਾਂ ਸਮੇਤ ਹਮਮਸ਼ਵਰਾ ਹੋ ਕੇ ਘਰ ਅੰਦਰ ਦਾਖ਼ਲ ਹੋ ਕੇ ਮੁੱਦਈ ਦੇ ਸੱਟਾਂ ਮਾਰੀਆਂ ਤੇ ਘਰ ਦੀ ਭੰਨਤੋੜ ਕੀਤੀ। ਸਹਾਇਕ ਥਾਣੇਦਾਰ ਕਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਸੋਨੂੰ ਪੁੱਤਰ ਦਾਰਾ ਵਾਸੀ ਬਸਤੀ ਖਾਨ, ਅਮਨ ਪੁੱਤਰ ਚੰਨਾ ਵਾਸੀ ਬਸਤੀ ਖਾਣ ਕੇ , ਅਨਮੋਲ ਪੁੱਤਰ ਜੱਸਾ ਸਿੰਘ, ਜੱਗਾ ਪੁੱਤਰ ਦਾਰਾ, ਹੁਸਨ ਪੁੱਤਰ ਜੱਗਾ, ਅਭਿਸ਼ੇਕ ਪੁੱਤਰ ਜੱਸਾ ਸਿੰਘ, ਗੁਰਜੀਤ ਪੁੱਤਰ ਸੋਨੂੰ, ਕੁਲਦੀਪ ਕੌਰ ਪਤਨੀ ਅਭਿਸ਼ੇਕ, ਪ੍ਰਵੀਨ ਕੌਰ ਪਤਨੀ ਸੋਨੂੰ, ਵੀਨਾ ਪਤਨੀ ਜੱਗਾ, ਸੰਦੀਪ ਪੁੱਤਰ ਚੰਨਾ, ਨਿਸ਼ਾਨ ਪੁੱਤਰ ਪੁਨਾਂ, ਹਫੀਆ ਪਤਨੀ ਸੰਦੀਪ ਵਾਸੀਆਨ ਬਸਤੀ ਖਾਨ ਕੇ ਅਤੇ ਜਸਕਰਨ ਪੁੱਤਰ ਹਰਜੀਤ ਵਾਸੀ ਪਿੰਡ ਖ਼ਾਨਪੁਰ ਥਾਣਾ ਕੁੱਲਗੜ੍ਹੀ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਮੋਰਚੇ ’ਚ ਡਟੇ ਅਗਲੀ ਖ਼ਬਰ ਜੇ.ਕੇ.ਐੱਸ. ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਮੌਕੇ ਕੁਇਜ਼ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।