ਅਕਾਲੀ-ਭਾਜਪਾ ਦਾ ਗੱਠਜੋੜ ਪੰਜਾਬ ਵਾਸੀਆਂ ਦੀ ਮੰਗ ਕਰਕੇ ਹੋਇਆ:ਧਰਮਿੰਦਰ ਪੰਜਗਰਾਈਆਂ
ਊਧਨਵਾਲ, 25 ਨਵੰਬਰ (ਪਰਗਟ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਕਰਕੇ ਪੰਜਾਬ ਦੀ ਜਨਤਾ ਚੋਂ ਅਵਾਜ਼ ਉਠ ਰਹੀ ਸੀ ਕਿ ਅਕਾਲੀ ਭਾਜਪਾ ਦਾ ਗਠਜੋੜ ਹੋ ਜਾਵੇ ਤਾਂ ਇਸ ਵਾਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨੋ ਕੋਈ ਨਹੀਂ ਰੋਕ ਸਕਦਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੀ ਸਮੁਚੀ ਹਾਈ ਕਮਾਂਡ ਨੇ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਕਰਦਿਆਂ ਗਠਜੋੜ ਕਰ ਲਿਆ।
ਧਰਮਿੰਦਰ ਸਿੰਘ ਪੰਜਗਰਾਈਆਂ
26-11-2026