26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੁਰਾਣਾ ਸ਼ਾਲਾ ਅੱਡੇ ’ਚ ਦੁਕਾਨਦਾਰਾਂ ਵਲੋਂ ਸੜਕ ਕੰਢੇ ਸਾਮਾਨ ਰੱਖਣ ਕਰਕੇ ਲੋਕ ਪ੍ਰੇਸ਼ਾਨ

ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਸਮੁੱਚੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੋਂ ਅੱਗੇ ਸੜਕ ਵੱਲ ਨਜਾਇਜ਼ ਕਬਜ਼ੇ ਕਰਕੇ ਸਮਾਨ ਰੱਖਣ ਨਾਲ ਆਵਾਜਾਈ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਹਨ, ਇਸ ਨਾਲ ਨਿਤ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਅਤੇ ਜਾਨੀ ਨੁਕਸਾਨੀ ਵੀ ਹੋ ਚੁੱਕਾ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਸਬਾ ਇਲਾਕੇ ਦੇ 40-50 ਪਿੰਡਾਂ ਦਾ ਬਿੰਦੂ ਕੇਂਦਰ ਹੈ, ਜਿਥੇ ਸਵੇਰੇ ਤੇ ਸ਼ਾਮ ਵੇਲੇ ਕਾਫ਼ੀ ਭੀੜ ਲੱਗੀ ਰਹਿੰਦੀ ਹੈ।

ਅਜੀਤ ਡੈਸਕ 26-11-2026
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਸਮੁੱਚੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੋਂ ਅੱਗੇ ਸੜਕ ਵੱਲ ਨਜਾਇਜ਼ ਕਬਜ਼ੇ ਕਰਕੇ ਸਮਾਨ ਰੱਖਣ ਨਾਲ ਆਵਾਜਾਈ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਹਨ, ਇਸ ਨਾਲ ਨਿਤ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਅਤੇ ਜਾਨੀ ਨੁਕਸਾਨੀ ਵੀ ਹੋ ਚੁੱਕਾ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਸਬਾ ਇਲਾਕੇ ਦੇ 40-50 ਪਿੰਡਾਂ ਦਾ ਬਿੰਦੂ ਕੇਂਦਰ ਹੈ, ਜਿਥੇ ਸਵੇਰੇ ਤੇ ਸ਼ਾਮ ਵੇਲੇ ਕਾਫ਼ੀ ਭੀੜ ਲੱਗੀ ਰਹਿੰਦੀ ਹੈ। ਸਕੂਲ ਜਾਣ ਵਾਲੇ ਬੱਚੇ ਵੀ ਇਥੇ ਕਾਫ਼ੀ ਤਾਦਾਤ ਵਿਚ ਖੜੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਮਸਲਾ ਕਈ ਵਾਰ ਵੱਖ ਵੱਖ ਵਿਭਾਗਾਂ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਹੱਲ ਨਹੀਂ ਹੋਇਆ ਅਤੇ ਦੁਕਾਨਦਾਰ ਜਾਣਬੁੱਝ ਕੇ ਆਪਣੀਆਂ ਦੁਕਾਨਾਂ ਦਾ ਸਮਾਨ ਸੜਕ ਕੰਢੇ ਲਗਾ ਕੇ ਲੋਕਾਂ ਦੇ ਲੰਘਣ ਵਿਚ ਮੁਸੀਬਤਾਂ ਖੜੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਵਿਚਕਾਰ ਪਹਿਲਾਂ ਹੀ ਡਿਵਾਈਡਰ ਬਣੇ ਹੋਏ ਹਨ ਅਤੇ ਕਈ ਵਾਰ ਤੇਜ਼ ਚਾਲਕ ਵਾਹਨ ਡਿਵਾਈਡਰਾਂ ਵਿਚ ਵੱਜ ਕੇ ਹਾਦਸਾਗ੍ਰਸਤ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੜਕ ਤੋਂ ਪਰਾਲੀ ਨਾਲ ਲੱਦੀ ਵੱਡੀ ਟਰਾਲੀ ਗੁਜ਼ਰਦੀ ਹੈ ਤਾਂ ਸੜਕ ’ਤੇ ਲੰਘਣ ਨੂੰ ਜਗ੍ਹਾ ਨਹੀਂ ਬਚਦੀ। ਜਿਸ ਕਰਕੇ ਹੋਰਨਾਂ ਵਾਹਨਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੇ ਪੁਲਿਸ ਪ੍ਰਸ਼ਾਸਨ ਦਾ ਹਰ ਸਮੇਂ ਪਹਿਰਾ ਰਹਿੰਦਾ ਹੈ। ਪਰ ਉਹ ਵੀ ਇਸ ਸੜਕ ’ਤੇ ਨਜਾਇਜ਼ ਕਬਜ਼ਿਆਂ ਨੂੰ ਚੁਕਾਉਣ ਵਿਚ ਦਿਲਚਸਪੀ ਨਹੀਂ ਦਿਖਾਉਂਦੇ। ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੁਰਾਣਾ ਸ਼ਾਲਾ ਅੱਡੇ ਵਿਚ ਜਿਨ੍ਹਾਂ ਦੁਕਾਨਦਾਰਾਂ ਵਲੋਂ ਦੁਕਾਨਾਂ ਦਾ ਸਮਾਨ ਨਜਾਇਜ਼ ਤੌਰ ’ਤੇ ਸੜਕਾਂ ਵੱਲ ਵਧਾ ਕੇ ਰੱਖਿਆ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।
ਪਿਛਲੀ ਖ਼ਬਰ ਧਰਮ ਯੁੱਧ ਮੋਰਚੇ ’ਤੇ ਭਲਕੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਬਾਪੂ ਤਰਸੇਮ ਸਿੰਘ ਭਰਨਗੇ ਹਾਜ਼ਰੀ : ਭਾਈ ਗੁਰਪ੍ਰੀਤ ਸਿੰਘ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਵਿਚ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਦੌਰ ਦੀ ਹੋਵੇਗੀ ਸ਼ੁਰੂਆਤ : ਯਾਦਵਿੰਦਰ ਸਿੰਘ ਬੁੱਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।