ਸਰਪੰਚ ਯੂਨੀਅਨ ਬਲਾਕ ਦੋਰਾਂਗਲਾ ਦੀ ਹੋਈ ਚੋਣ, ਕਰਮਜੀਤ ਸਿੰਘ ਦੋਰਾਂਗਲਾ ਬਣੇ ਪ੍ਰਧਾਨ
ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਵਿਖੇ ਸਰਪੰਚ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਰਪੰਚ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿਚ ਸਮੂਹ ਸਰਪੰਚਾਂ ਵਲੋਂ ਕਰਮਜੀਤ ਸਿੰਘ ਦੋਰਾਂਗਲਾ ਨੂੰ ਸਰਵਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਅਤੇ ਰਣਜੀਤ ਸਿੰਘ ਰਾਣਾ ਸਰਪੰਚ ਕਠਿਆਲੀ ਨੂੰ ਜਨਰਲ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਸੁਖਬੀਰ ਸਿੰਘ ਸਰਪੰਚ ਪਿੰਡ ਖੁੱਥਾ, ਚੰਦਰ ਸ਼ੇਖਰ ਸਰਪੰਚ ਠੱਠੀ, ਵਰਿੰਦਰ ਕੁਮਾਰ ਸਰਪੰਚ ਰੰਗੜਪਿੰਡੀ, ਹਰਜਿੰਦਰ ਸਿੰਘ ਸਰਪੰਚ ਸਲਾਚ, ਬਚਨ ਲਾਲ ਸਰਪੰਚ ਬਹਿਰਾਮਪੁਰ, ਗੁਰਦੇਵ ਸਿੰਘ ਸਰਪੰਚ ਉਚਾ ਧਕਾਲਾ, ਚਰਨਜੀਤ ਸਿੰਘ ਸਰਪੰਚ ਚੌਂਤਰਾ, ਭੁਪਿੰਦਰ ਸਿੰਘ ਸਰਪੰਚ ਸੁਲਤਾਨੀ, ਜਗੀਰ ਸਿੰਘ ਬਹਿਲੋਲਪੁਰ, ਹਰਪਾਲ ਸਿੰਘ ਸਾਬਕਾ ਸਰਪੰਚ ਜੋਗਰ (ਸਾਰੇ ਮੈਂਬਰ) ਚੁਣੇ ਗਏ।
ਅਜੀਤ ਡੈਸਕ
19-11-2026