18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਵੱਖ-ਵੱਖ ਮਾਮਲਿਆਂ ’ਚ ਹੈਰੋਇਨ ਸਮੇਤ 4 ਕਾਬੂ

ਪਠਾਨਕੋਟ, 17 ਨਵੰਬਰ (ਵਿਨੋਦ)- ਥਾਣਾ ਮਾਮੂਨ ਕੈਂਟ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਬਧਾਨੀ ਦੇ ਨਜ਼ਦੀਕ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਸਕੇ ਭਰਾਵਾਂ ਨੂੰ 1 ਗ੍ਰਾਮ 65 ਮਿਲੀਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ। ਜਾਂਚ ਅਧਿਕਾਰੀ ਏ.

ਫੜੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ। 18-11-2026
ਪਠਾਨਕੋਟ, 17 ਨਵੰਬਰ (ਵਿਨੋਦ)- ਥਾਣਾ ਮਾਮੂਨ ਕੈਂਟ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਬਧਾਨੀ ਦੇ ਨਜ਼ਦੀਕ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਸਕੇ ਭਰਾਵਾਂ ਨੂੰ 1 ਗ੍ਰਾਮ 65 ਮਿਲੀਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ। ਜਾਂਚ ਅਧਿਕਾਰੀ ਏ.ਐਸ.ਆਈ ਤਰਸੇਮ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਮਾਨਵ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਅਤੇ ਵਰੁਣ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਵਾਸੀ ਮੁਹੱਲਾ ਚਾਰਜੀਆਂ ਪਠਾਨਕੋਟ ਦੇ ਰੂਪ ਵਿਚ ਹੋਈ ਹੈ ਜੋ ਦੋਵੇਂ ਸਕੇ ਭਰਾ ਹਨ। ਪੁਲਿਸ ਨੇ ਫੜੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਮਾਮੂਨ ਕੈਂਟ ਵਿਖੇ ਮੁਕਦਮਾ ਨੰਬਰ 138 ਮਿਤੀ 16 ਨਵੰਬਰ 2026 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦਾ ਮੈਡੀਕਲ ਕਰਵਾ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ ਇਕ ਦੇ ਐਸ.ਆਈ ਕੇਵਲ ਸਿੰਘ ਗਸ਼ਤ ਦੌਰਾਨ ਸਵੀਮਿੰਗ ਪੂਲ ਦੀ ਬੈਕ ਸਾਈਡ ਲਮੀਨੀ ਰੋਡ ਮੌਜੂਦ ਸੀ ਕਿ ਇਕ ਸਕੂਟਰੀ ਐਕਟੀਵਾ ‘ਤੇ ਦੋ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੁੜਨ ਲੱਗੇ, ਜਿਨ੍ਹਾਂ ਨੂੰ ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ, ਜਿਸ ’ਤੇ ਸਕੂਟਰੀ ਚਾਲਕ ਨੇ ਆਪਣਾ ਨਾਮ ਅਰਜੁਨ ਪੁੱਤਰ ਬਸ਼ੀਰ ਵਾਸੀ ਇਸਾਨਗਰ ਪਠਾਨਕੋਟ ਅਤੇ ਪਿੱਛੇ ਬੈਠੇ ਨੇ ਰਵੀ ਪੁੱਤਰ ਕੇਵਲ ਵਾਸੀ ਕ੍ਰਿਸਣਾ ਨਗਰ ਪਠਾਨਕੋਟ ਦੱਸਿਆ। ਉਨ੍ਹਾਂ ਵਲੋਂ ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕਰਨ ‘ਤੇ ਉਸ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਉਕਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਹੋਣਹਾਰ ਵਿਦਿਆਰਥਣ ਨੂੰ ਇਕ ਸਾਲ ਦੀ ਫ਼ੀਸ ਵਜੋਂ ਵਜ਼ੀਫ਼ਾ ਭੇਟ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਤੋਂ 25 ਦਿਨਾਂ ਬਾਅਦ ਬਿਜਲੀ ਉਤਪਾਦਨ ਕੀਤਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।