ਨਰੇਸ਼ ਮਹਾਜਨ ਨਿਰਗੁਣ ਨੇ ਕੀਤਾ ਭਗਵਤੀ ਜਾਗਰਨ ਦਾ ਸ਼ੁੱਭ ਆਰੰਭ
ਪਠਾਨਕੋਟ, 4 ਨਵੰਬਰ (ਸੰਧੂ)- ਪਿਛਲੇ 40 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ, ਮਾਂ ਸਰਸਵਤੀ ਕਲੱਬ ਵਲੋਂ ਪ੍ਰਧਾਨ ਅਸ਼ਵਨੀ ਕਨੋਜੀਆ ਦੀ ਅਗਵਾਈ ਹੇਠ ਭਗਵਤੀ ਜਾਗਰਨ ਸ਼ਰਧਾ ਨਾਲ ਕਰਵਾਇਆ ਗਿਆ। ਜਾਗਰਨ ਦਾ ਸ਼ੁੱਭ ਆਰੰਭ ਜਲ ਸਰੋਤ ਵਿਭਾਗ ਦੇ ਸਾਬਕਾ ਨਿਗਰਾਨ ਇੰਜੀਨੀਅਰ ਅਤੇ ਪ੍ਰਸਿੱਧ ਸ਼ਾਇਰ ਨਰੇਸ਼ ਮਹਾਜਨ ਨਿਰਗੁਣ ਨੇ ਜੋਤ ਜਗਾ ਕੇ ਕੀਤਾ।
ਅਜੀਤ ਡੈਸਕ
05-11-2026