05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਾਰ ਸ਼ਿੰਗਾਰ ਸ਼ੋ-ਰੂਮ ’ਤੇ ਗੋਲੀ ਚੱਲਣ ਦਾ ਮਾਮਲਾ, ਦੋ ਨਾਬਾਲਿਗ ਸ਼ੂਟਰ ਗ੍ਰਿਫਤਾਰ

ਬਟਾਲਾ, 4 ਨਵੰਬਰ (ਰਾਕੇਸ਼ ਰੇਖੀ)- ਜਲੰਧਰ ਰੋਡ ’ਤੇ ਪਿਛਲੀ ਦਿਨੀਂ ਇਕ ਸ਼ੋ-ਰੂਮ ’ਤੇ ਕੀਤੀ ਗਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਨੇ ਦੋ ਨਾਬਾਲਿਗ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਵਲ ਲਾਈਨ ਦੀ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ.

ਅਜੀਤ ਡੈਸਕ 05-11-2026
ਬਟਾਲਾ, 4 ਨਵੰਬਰ (ਰਾਕੇਸ਼ ਰੇਖੀ)- ਜਲੰਧਰ ਰੋਡ ’ਤੇ ਪਿਛਲੀ ਦਿਨੀਂ ਇਕ ਸ਼ੋ-ਰੂਮ ’ਤੇ ਕੀਤੀ ਗਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਨੇ ਦੋ ਨਾਬਾਲਿਗ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਵਲ ਲਾਈਨ ਦੀ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ.ਐਸ.ਆਈ. ਵਿਕਰਮ ਨੇ ਦੱਸਿਆ ਕਿ 26 ਅਕਤੂਬਰ ਨੂੂੰ ਜਲੰਧਰ ਰੋਡ ’ਤੇ ਕਾਰ ਸ਼ਿੰਗਾਰ ਸ਼ੋ-ਰੂਮ ’ਤੇ ਮੋਟਰ ਸਾਇਕਲ ਸਵਾਰਾਂ ਵਲੋਂ ਫਾਇਰਿੰਗ ਕੀਤੀ ਗਈ ਸੀ। ਉਸ ਵੇਲੇ ਦੁਕਾਨ ਮਾਲਿਕ ਅੰਦਰ ਹੀ ਸੀ। ਗੋਲੀਆਂ ਸ਼ੋ-ਰੂਮ ਦੇ ਸ਼ੀਸਿਆਂ ’ਤੇ ਲੱਗੀਆਂ ਸਨ ਪਰ ਸ਼ੋ-ਰੂਮ ਮਾਲਕ ਵਾਲ-ਵਾਲ ਬੱਚ ਗਿਆ ਸੀ। ਦੁਕਾਨ ਮਾਲਿਕ ਨਰੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੂੰ ਵਟਸਐਪ ਕਾਲ ਕਰਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ। ਏ.ਐਸ.ਆਈ. ਨੇ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਜਾਂਚ ਦੌਰਾਨ ਸ਼ੂਟਰਾਂ ਦੀ ਪਹਿਚਾਣ ਹੋ ਜਾਣ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਗ੍ਰਿਫਤਾਰ ਕੀਤੇ ਗਏ ਨਾਬਾਲਿਗਾ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਹੋਰ ਸਾਥੀਆਂ ਦੀ ਪਹਿਚਾਣ ਕਰ ਲਈ ਗਈ ਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਗਾਂਧੀ ਕੈਂਪ ਸਕੂਲ ਬਟਾਲਾ ’ਚ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਕੰਪਲੈਕਸ ਵਿਖੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।