02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਠਾਨਕੋਟ-ਚੰਬਾ ਕੌਮੀ ਮਾਰਗ ਦੇ ਕਿਨਾਰਿਆਂ ’ਤੇ ਲੱਗੇ ਕੂੜੇ ਦੇ ਢੇਰ, ਹਰਿਆਲੀ ਨੂੰ ਲੱਗ ਰਹੀ ਢਾਹ

ਧਾਰ ਕਲਾਂ, 1 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ’ਚ ਕਈ ਥਾਵਾਂ ’ਤੇ ਸੜਕ ਕਿਨਾਰੇ ਅਤੇ ਨਾਲੀਆਂ ’ਚ ਸੁੱਟਿਆ ਜਾ ਰਿਹਾ ਕੂੜਾ, ਬਦਬੂ ਤੇ ਗੰਦਗੀ ਕਾਰਨ ਰਾਹਗੀਰ ਤੇ ਸਥਾਨਕ ਲੋਕ ਪ੍ਰੇਸ਼ਾਨ ਹਨ । ਪ੍ਰਸ਼ਾਸਨ ਨੂੰ ਇਸ ’ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ ।

ਪਿੰਡ ਦੁਨੇਰਾ ਨੇੜੇ ਕੌਮੀ ਮਾਰਗ ਕਿਨਾਰੇ ’ਤੇ ਨਾਲਿਆਂ ’ਚ ਸੁੱਟਿਆ ਹੋਇਆ ਕੂੜਾ। ਤਸਵੀਰਾਂ: ਪਠਾਨੀਆ 02-11-2026
ਧਾਰ ਕਲਾਂ, 1 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ’ਚ ਕਈ ਥਾਵਾਂ ’ਤੇ ਸੜਕ ਕਿਨਾਰੇ ਅਤੇ ਨਾਲੀਆਂ ’ਚ ਸੁੱਟਿਆ ਜਾ ਰਿਹਾ ਕੂੜਾ, ਬਦਬੂ ਤੇ ਗੰਦਗੀ ਕਾਰਨ ਰਾਹਗੀਰ ਤੇ ਸਥਾਨਕ ਲੋਕ ਪ੍ਰੇਸ਼ਾਨ ਹਨ । ਪ੍ਰਸ਼ਾਸਨ ਨੂੰ ਇਸ ’ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ । ਖੁੱਲ੍ਹੀਆਂ ਥਾਵਾਂ ਵਿਚ ਖਾਲੀ ਪਲਾਸਟਿਕ ਦੇ ਲਿਫਾਫੇ, ਖਾਲੀ ਪਲਾਸਟਿਕ ਦੀਆਂ ਬੋਤਲਾਂ, ਸਬਜ਼ੀਆਂ ਦੀ ਰਹਿੰਦ ਖੂੰਹਦ ਤੇ ਹੋਰ ਦੁਕਾਨਦਾਰਾਂ, ਢਾਬਿਆਂ ਵਾਲਿਆਂ, ਸਕੂਲਾਂ, ਕਾਲਜਾਂ ਦੁਆਰਾ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਕ ਤਾਂ ਇਸ ਨਾਲ ਧਾਰ ਬਲਾਕ ਦੇ ਸੜਕਾਂ ਕਿਨਾਰੇ ਜੰਗਲਾਂ ਦੀ ਹਰਿਆਲੀ ਦੀ ਸੁੰਦਰਤਾ ਨੂੰ ਢਾਹ ਲੱਗ ਰਹੀ ਹੈ ਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ । ਦੂਜਾ ਕੂੜੇ ਤੋਂ ਉੱਠ ਰਹੀ ਬਦਬੂ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੌਮੀ ਮਾਰਗ ਵਰਗੇ ਮਹੱਤਵਪੂਰਨ ਰਸਤੇ ਕਿਨਾਰੇ ਇਸ ਤਰ੍ਹਾਂ ਦੇ ਲੱਗੇ ਕੂੜੇ ਦੇ ਢੇਰਾਂ ਤੋਂ ਸੈਲਾਨੀ ਸਥਲਾਂ ਵੱਲ ਜਾਂਦੇ ਰੋਜ਼ਾਨਾ ਹਜ਼ਾਰਾਂ ਸੈਲਾਨੀ ਕਾਫੀ ਮਾਯੂਸ ਹੁੰਦੇ ਹਨ। ਲੋਕਾਂ ਨੇ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੇ ਹਿਮਾਚਲ ਪ੍ਰਦੇਸ਼ ਵਲੋਂ ਲਿਆਂਦੇ ਜਾ ਰਹੇ ਮ੍ਰਿਤਕ ਪਸ਼ੂਆਂ ਨੂੰ ਪੰਜਾਬ ਦੀ ਹੱਦ ਵਿਚ ਖੁੱਲ੍ਹੇ ਵਿਚ ਸੁੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਕਪਿਲ ਮਲਹੋਤਰਾ ਨੇ ਦਿੱਲੀ ਵਿਖੇ ਪੰਜਾਬ ਕਾਂਗਰਸ ਇੰਚਾਰਜ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪਠਾਨਕੋਟ-ਜਲੰਧਰ ਹਾਈਵੇ ’ਤੇ ਦਰਦਨਾਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।