30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਏ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਭਰੀ ਹਾਜ਼ਰੀ

ਘੁਮਾਣ, 29 ਅਕਤੂਬਰ (ਬੰਮਰਾਹ)-ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ 44ਵੀਂ ਬਰਸੀ ਡੇਰਾ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡ ਬਰਿਆਰ ਨੇੜੇ ਘੁਮਾਣ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ’ਚ ਇਲਾਕੇ ਸਮੇਤ ਦੇਸ਼-ਵਿਦੇਸ਼ ਤੇ ਭਿਲਾਈ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਨ੍ਹਾਂ ਸਮਾਗਮਾਂ ’ਚ ਸ਼ਮੂਲੀਅਤ ਕੀਤੀ। ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।

ਸੰਤ ਕਰਤਾਰ ਸਿੰਘ ਬਰਿਆਰਾਂ ਵਾਲਿਆਂ ਦੀ ਬਰਸੀ ਮੌਕੇ ਸਮਾਗਮਾਂ ’ਚ ਹਾਜ਼ਰੀ ਭਰਦੇ ਹੋਏ ਕੀਰਤਨੀ ਜਥੇ। ਤਸਵੀਰ : ਬੰਮਰਾਹ 30-10-2026
ਘੁਮਾਣ, 29 ਅਕਤੂਬਰ (ਬੰਮਰਾਹ)-ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ 44ਵੀਂ ਬਰਸੀ ਡੇਰਾ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡ ਬਰਿਆਰ ਨੇੜੇ ਘੁਮਾਣ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ’ਚ ਇਲਾਕੇ ਸਮੇਤ ਦੇਸ਼-ਵਿਦੇਸ਼ ਤੇ ਭਿਲਾਈ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਨ੍ਹਾਂ ਸਮਾਗਮਾਂ ’ਚ ਸ਼ਮੂਲੀਅਤ ਕੀਤੀ। ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। 26 ਤੇ 27 ਅਕਤੂਬਰ ਦੀ ਸ਼ਾਮ ਨੂੰ ਭਾਈ ਹਰਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਬਲਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਗੁਰੂਆਣਾ ਸਾਹਿਬ ਕਥਾਵਾਚਕ ਤੇ ਭਿਲਾਈ ਤੋਂ ਪਹੁੰਚੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। 28 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ’ਚ ਗਿਆਨੀ ਵਿਸ਼ਾਲ ਸਿੰਘ ਮੰਜੀ ਸਾਹਿਬ ਵਾਲੇ ਕਥਾਵਾਚਕ, ਰਾਗੀ ਸਿੰਘ ਭਾਈ ਸੁਰਜੀਤ ਸਿੰਘ ਭਿਲਾਈ ਵਾਲੇ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਚਰਨਜੀਤ ਸਿੰਘ ਸੋਹੀ ਪ੍ਰਚਾਰਕ ਨੇ ਰਾਗੀ ਪੰਥਪ੍ਰੀਤ ਸਿੰਘ ਤੰਤੀ ਸਾਜਾਂ ਵਾਲਿਆਂ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਐਸਜੀਪੀਸੀ ਅਤੇ ਜਥੇਦਾਰ ਚਮਕੌਰ ਸਿੰਘ ਬਰਿਆਰ ਨੇ ਪਹੁੰਚੀਆਂ ਸੰਗਤਾਂ ਤੇ ਸ਼ਖ਼ਸੀਅਤ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਬਰਿਆਰ ਕੈਨੇਡਾ, ਮਨਜੀਤ ਸਿੰਘ ਬਰਿਆਰ ਕੈਨੇਡਾ, ਸੁਖਚੈਨ ਸਿੰਘ ਬਰਿਆਰ, ਸੁਖਵਿੰਦਰ ਸਿੰਘ ਬਰਿਆਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ, ਸੁਰਿੰਦਰ ਸਿੰਘ ਸਾ. ਐਕਸੀਅਨ ਪੁੱਡਾ, ਗੁਰਪ੍ਰੀਤ ਸਿੰਘ ਮੋਹਾਲੀ, ਲਖਵਿੰਦਰ ਸਿੰਘ ਘੁੰਮਣ ਪ੍ਰਧਾਨ, ਕੁਲਵੰਤ ਸਿੰਘ ਚੀਮਾ ਸਾ. ਚੇਅਰਮੈਨ, ਹਰਵਿੰਦਰ ਸਿੰਘ ਕਾਹਲੋਂ ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਜਥੇਦਾਰ ਗੁਰਨਾਮ ਸਿੰਘ ਯੂਐਸਏ, ਜੋਗਿੰਦਰ ਸਿੰਘ ਚੋਪੜਾ ਅੰਮ੍ਰਿਤਸਰ, ਮਨੋਹਰ ਸਿੰਘ ਹਰਚੋਵਾਲ ਕੈਨੇਡਾ, ਸਤਪਾਲ ਸਿੰਘ ਸੂਚ, ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ, ਸਾ. ਸਰਪੰਚ ਹਰਬੰਸ ਸਿੰਘ ਘੁਮਾਣ, ਸੁਖਵਿੰਦਰ ਸਿੰਘ ਚੀਮਾ, ਸੁਖਦੀਪ ਸਿੰਘ ਮੀਕੇ, ਦੌਲਤ ਸਿੰਘ ਮੈਨੇਜਰ ਭੰਬੋਈ, ਦਵਿੰਦਰ ਸਿੰਘ ਪੰਭੋਈ, ਬਾਬਾ ਸੁੱਖਾ ਸਿੰਘ ਚੋਣੇ, ਸਰਬਿੰਦਰ ਸਿੰਘ ਢਡਿਆਲਾ, ਠਾਕੁਰ ਸਿੰਘ ਊਧਨਵਾਲ, ਸੁਖਜਿੰਦਰ ਸਿੰਘ ਲਾਲੀ ਘੁਮਾਣ, ਨਰਿੰਦਰ ਸਿੰਘ ਪੱਪੂ ਬੇਦੀ, ਸਰਦੂਲ ਸਿੰਘ ਚੀਮਾ, ਮੇਜਰ ਸਿੰਘ ਤਲਵੰਡੀ, ਸਕੱਤਰ ਸਿੰਘ ਮੀਕੇ, ਬਾਬਾ ਬੋਹੜ ਸਿੰਘ ਦਮਦਮੀ ਟਕਸਾਲ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਨਿਸ਼ਾਨ ਸਿੰਘ ਖਾਨਪੁਰ, ਹਰਬਖਸ਼ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ, ਸਰਬਜੀਤ ਸਿੰਘ ਕਾਲੇਕੇ, ਸੁਖਜਿੰਦਰ ਸਿੰਘ ਭਾਮ, ਰਛਪਾਲ ਸਿੰਘ ਗਿੱਲ, ਬਲਜੀਤ ਸਿੰਘ ਬੋਲੇਵਾਲ, ਦਿਲਬਾਗ ਸਿੰਘ ਹਰਚੋਵਾਲ, ਬਲਵਿੰਦਰ ਸਿੰਘ ਮਚਰਾਵਾਂ, ਪ੍ਰਿਥੀਪਾਲ ਸਿੰਘ ਘੁਮਾਣ, ਸਾ. ਸਰਪੰਚ ਪਲਵਿੰਦਰ ਸਿੰਘ ਪੇਜੋਚੱਕ, ਸਰੂਪ ਸਿੰਘ ਮੁੰਡਾ ਪਿੰਡ, ਬਚਿੱਤਰ ਸਿੰਘ ਮੱਤੇਵਾਲ, ਸਰਨਜੀਤ ਸਿੰਘ ਖਹਿਰਾ, ਬਲਵੰਤ ਸਿੰਘ ਬਾਠ, ਬਲਵਿੰਦਰ ਸਿੰਘ ਨਾਭਾ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਸ਼ੇਖ, ਮਨਜਿੰਦਰਪਾਲ ਸਿੰਘ ਬਰਿਆਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਖੇਡ ਸਟੇਡੀਅਮ ਦਾ ਕੰਮ ਰੁਕਣ ਨਾਲ ਖੇਡ ਪ੍ਰੇਮੀਆਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।