27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਿਊ ਏਕਤਾ ਕਲੱਬ ਵਲੋਂ ਜਾਗਰਣ ਕਰਵਾਇਆ

ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)- ਨਿਊ ਏਕਤਾ ਕਲੱਬ ਵਲੋਂ 29ਵਾਂ ਸਲਾਨਾ ਜਾਗਰਣ ਸਥਾਨਕ ਉਮਰਪੁਰਾ ਰੋਡ ਰਾਮਲੀਲਾ ਮੈਦਾਨ ਨਜ਼ਦੀਕ ਕਰਵਾਇਆ ਗਿਆ। ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਸੱਚਖੰਡ ਨਾਨਕ ਧਾਮ ਦੇ ਸੰਤ ਤਿਲ੍ਰੋਚਨ ਦਾਸ, ਵਿਸ਼ੇਸ ਮਹਿਮਾਨ ਵਜੋਂ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਫਤਹਿਗੜ੍ਹ ਚੂੜੀਆਂ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ, ਮੇਅਰ ਭੁਪਿੰਦਰ ਸਿੰਘ, ਸਾਬਕਾ ਮੇਅਰ ਸੁਖਦੀਪ ਸਿੰਘ ਤੇਜਾ, ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਕਾਂਗਰਸੀ ਆਗੂ ਗੌਤਮ ਸੇਠ ਗੁੱਡੂ ਤੋਂ ਇਲਾਵਾ ਹੋਰ ਵੱਖ-ਖ ਸਾਮਾਜਿਕ, ਧਾਰਮਿਕ ਤੇ ਰਾਜਨੀਤਿਕ ਸਖ਼ਸ਼ੀਅਤਾਂ ਦਾ ਪਹੁੰਚਣ ’ਤੇ ਕਲੱਬ ਪ੍ਰਧਾਨ ਧੀਰਜ ਕੁੰਦਰਾਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ।

ਅਜੀਤ ਡੈਸਕ 27-10-2026
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)- ਨਿਊ ਏਕਤਾ ਕਲੱਬ ਵਲੋਂ 29ਵਾਂ ਸਲਾਨਾ ਜਾਗਰਣ ਸਥਾਨਕ ਉਮਰਪੁਰਾ ਰੋਡ ਰਾਮਲੀਲਾ ਮੈਦਾਨ ਨਜ਼ਦੀਕ ਕਰਵਾਇਆ ਗਿਆ। ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਸੱਚਖੰਡ ਨਾਨਕ ਧਾਮ ਦੇ ਸੰਤ ਤਿਲ੍ਰੋਚਨ ਦਾਸ, ਵਿਸ਼ੇਸ ਮਹਿਮਾਨ ਵਜੋਂ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਫਤਹਿਗੜ੍ਹ ਚੂੜੀਆਂ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ, ਮੇਅਰ ਭੁਪਿੰਦਰ ਸਿੰਘ, ਸਾਬਕਾ ਮੇਅਰ ਸੁਖਦੀਪ ਸਿੰਘ ਤੇਜਾ, ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਕਾਂਗਰਸੀ ਆਗੂ ਗੌਤਮ ਸੇਠ ਗੁੱਡੂ ਤੋਂ ਇਲਾਵਾ ਹੋਰ ਵੱਖ-ਖ ਸਾਮਾਜਿਕ, ਧਾਰਮਿਕ ਤੇ ਰਾਜਨੀਤਿਕ ਸਖ਼ਸ਼ੀਅਤਾਂ ਦਾ ਪਹੁੰਚਣ ’ਤੇ ਕਲੱਬ ਪ੍ਰਧਾਨ ਧੀਰਜ ਕੁੰਦਰਾਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਭੇਟਾਂ ਗਾਇਕ ਮਨੀ ਲਾਡਲਾ ਤੇ ਲਵਿਸ਼ ਲਵ ਵਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਣ ਕੀਤਾ ਗਿਆ। ਸੰਤ ਤਿਲ੍ਰੋਚਨ ਦਾਸ ਵਲੋਂ ਨਿਊ ਏਕਤਾ ਕਲੱਬ ਵਲੋਂ ਕਰਵਾਏ ਜਾ ਰਹੇ ਧਾਰਮਿਕ , ਸਾਮਾਜਿਕ ਭਲਾਈ ਕੰਮਾਂ ਤੇ ਵਿਸ਼ਾਲ ਜਾਗਰਣ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਕਲੱਬ ਪ੍ਰਧਾਨ ਧੀਰਜ ਕੁੰਦਰਾ ਵਲੋਂ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨ ਤੇ ਸ਼ਰਧਾਲੂਆਂ ਦਾ ਜਾਗਰਣ ’ਚ ਹਾਜ਼ਰੀ ਭਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਵਿਚ ਰਾਜੀਵ ਸਰੀਨ, ਅਮਿਤ ਪਾਠਕ, ਆਲੋਕ ਕੋੜਾ, ਕੁਲਦੀਪ ਬੇਦੀ, ਨਵੀਨ ਅਗਰਵਾਲ, ਬੰਟੀ ਬਾਜਵਾ, ਦੀਪਕ ਘਈ, ਵਿਕਰਾਂਤ ਚੌਹਾਨ, ਇਸ਼ੂ, ਗੌਰਵ ਖੁੱਲਰ, ਕੁਨਾਲ ਬਾਂਸਲ, ਪੰਕਜ ਸਾਗਰ, ਪੰਕਜ ਸਰੀਨ, ਰਾਹੁਲ ਅਰੋੜਾ, ਵਿਕਾਸ ਮਹਾਜਨ, ਰਮਨ ਸੋਨੀ, ਸਾਹਿਲ ਸੋਨੀ, ਸਾਹਿਲ ਮਹਾਜਨ, ਗੋਰਵ ਸੋਢੀ, ਕਪਿਲ ਵਰਮਾ, ਵਿਸ਼ਾਲ ਵਰਮਾ, ਮੁਨਾਰ ਬਾਂਸਲ, ਸੁਮਿਤ ਗੋਇਲ, ਰਾਜੇਸ਼ ਰਾਮ ਮੇਹਿਰਾ, ਵਿਪਨ ਸ਼ਰਮਾ, ਵਰਿੰਦਰ ਸ਼ਰਮਾ, ਹਾਰਦਿਕ ਸੇਠੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ:- ਏ.ਐਸ.ਆਈ. ਪ੍ਰਭਜੋਤ ਸਿੰਘ ਦਾਨਿਆਂਵਾਲੀ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸ਼ਰਦ ਪੂਰਣਿਮਾ ਮੌਕੇ ਵਿਲੱਖਣ ਯੋਗ ਤੇ ਧਿਆਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।