22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਬਾਗੋਵਾਂਣੀ ਦੇ ਆਗੂਆਂ ਨਾਲ ਮੀਟਿੰਗ

ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਦੇ ਸਿਰਕੱਢ ਕਾਂਗਰਸੀ ਆਗੂਆਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ: ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸੂਬੇ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ, ਕਿਉਂਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਨਹੀਂ ਬਣਦੀ, ਇਸ ਲਈ ਭਾਜਪਾ ਪੰਜਾਬੀਆਂ ਨਾਲ ਗੇਮ ਖੇਡ ਰਹੀ ਹੈ।

ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀ ਬੀ.ਐਸ.ਐਨ.ਐਲ. ਦਫ਼ਤਰ ਦੇ ਦੌਰੇ ਦੌਰਾਨ। ਅਜੀਤ ਤਸਵੀਰ 22-10-2026
ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਦੇ ਸਿਰਕੱਢ ਕਾਂਗਰਸੀ ਆਗੂਆਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ: ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸੂਬੇ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ, ਕਿਉਂਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਨਹੀਂ ਬਣਦੀ, ਇਸ ਲਈ ਭਾਜਪਾ ਪੰਜਾਬੀਆਂ ਨਾਲ ਗੇਮ ਖੇਡ ਰਹੀ ਹੈ। ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬੜੀ ਮਾੜੀ ਹੈ, ਗੁੰਡਾਗਰਦੀ ਸ਼ਿਖ਼ਰਾਂ ’ਤੇ ਹੈ ਤੇ ਪੁਲਿਸ ਪ੍ਰਸ਼ਾਸਨ ਗੈਂਗਸਟਰਾਂ ਤੇ ਨਸ਼ੇ ਦੇ ਵਪਾਰੀਆਂ ਨਾਲ ਰਲਿਆ ਹੋਇਆ ਹੈ, ਵਪਾਰੀ ਤੇ ਮਿਹਨਤੀ ਲੋਕ ਸਹਿਮੇ ਹੋਏ ਹਨ। ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਲੋਕਾਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ, ਕੇਂਦਰ ਸਰਕਾਰ ਉਨ੍ਹਾਂ ਦੇ ਫ਼ੋਨ ਤੱਕ ਬੰਦ ਨਹੀਂ ਕਰਵਾ ਸਕੀ ਤੇ ਗੱਲਾਂ ਦੇਸ਼ ਨੂੰ ਸੁਪਰ ਪਾਵਰ ਬਣਾਉਣ ਦੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਗੱਲ ਪੰਜਾਬ ਨੂੰ ਬਚਾਉਣ ਦੀ ਹੈ ਤੇ ਕਾਂਗਰਸ ਸੂਬੇ ਪੰਜਾਬ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਬਾਰੇ ਬੋਲਦਿਆਂ ਕਿਹਾ ਕਿ ਗ੍ਰਹਿ ਮੰਤਰੀ ਦੇਸ਼ ਦਾ ਇਸ ਲਈ ਪੰਜਾਬ ਫੇੇਰੀ ’ਤੇ ਆਇਆ ਸੀ, ਕਿਉਂਕਿ ਪੰਜਾਬ ਦੀ ਚੋਣ ਸਿਰ ’ਤੇ ਹੈ, ਨਹੀਂ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ, ਪ੍ਰਧਾਨ ਅਮਰਬੀਰ ਸਿੰਘ, ਸਰਪੰਚ ਸਰਦੂਲ ਸਿੰਘ, ਵਿਰਸਾ ਸਿੰਘ ਬਾਗੋਵਾਂਣੀ, ਅਵਤਾਰ ਸਿੰਘ ਤਾਰੀ ਲੰਬੜ, ਸਤਨਾਮ ਸਿੰਘ, ਸਰਪੰਚ ਮਲਕੀਤ ਸਿੰਘ ਜੱਜੂ ਕੁੰਜਰ, ਸਰਪੰਚ ਗੁਰਮੇਜ ਸਿੰਘ ਸ਼ਾਹ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਜੰਟੀ, ਗੁਲਾਬ ਸਿੰਘ, ਗੁਰਮੇਜ਼ ਸਿੰਘ ਸੰਮਤੀ ਮੈਂਬਰ, ਗੁਰਮੀਤ ਸਿੰਘ, ਦੀਦਾਰ ਸਿੰਘ, ਰਣਜੀਤ ਸਿੰਘ, ਮੇਵਾ ਸਿੰਘ, ਬਲਜੀਤ ਸਿੰਘ, ਜੱਸਾ ਸਿੰਘ, ਕੇਵਲ ਸਿੰਘ, ਲਖਵਿੰਦਰ ਸਿੰਘ, ਅਮਰਬੀਰ ਸਿੰਘ ਬਾਗੋਵਾਂਣੀ, ਗੁਰਪ੍ਰੀਤ ਸਿੰਘ ਪੰਚ, ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜ਼ੂਦ ਸਨ। ਉਪਰੰਤ ਸੁਖਜਿੰਦਰ ਸਿੰਘ ਰੰਧਾਵਾ, ਪਿੰਡ ਬਾਗੋਵਾਂਣੀ ’ਚ ਨੰਬਰਦਾਰ ਵਿਰਸਾ ਸਿੰਘ, ਗੁਰਮੀਤ ਸਿੰਘ ਤੇ ਦੀਦਾਰ ਸਿੰਘ ਦੇਘਰਾਂ ਵਿਚ ਅਫ਼ਸੋਸ ਕਰਨ ਲਈ ਵੀ ਪਹੁੰਚੇ।
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਦੇ ਪੁਰਜ਼ੇ ਵੇਚਣ ਵਾਲਾ ਗ੍ਰਿਫ਼ਤਾਰ ਅਗਲੀ ਖ਼ਬਰ ਟੈਕਨੀਕਲ ਸਰਵਿਸ ਯੂਨੀਅਨ ਪੱਛਮ ਬਟਾਲਾ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।