ਚੋਰੀ ਦੇ ਮੋਟਰਸਾਈਕਲ ਦੇ ਪੁਰਜ਼ੇ ਵੇਚਣ ਵਾਲਾ ਗ੍ਰਿਫ਼ਤਾਰ
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਅਨਾਜ ਮੰਡੀ ਨੇੜੇ ਇਕ ਕਬਾੜ ਦੀ ਦੁਕਾਨ ਕਰਨ ਵਾਲੇ ਵਿਅਕਤੀ ਵਲੋਂ ਚੋਰੀ ਦੇ ਮੋਟਰਸਾਈਕਲ ਖ਼ਰੀਦਣ ਤੇ ਉਸ ਦਾ ਸਮਾਨ ਅੱਗੇ ਵੇਚਣ ਦੇ ਮਾਮਲੇ ’ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਸਤਨਾਮ ਸਿੰਘ ਵਾਸੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਚੋਰੀ ਦੇ ਮੋਟਰਸਾਈਕਲ ਖ਼ਰੀਦਦਾ ਹੈ ਅਤੇ ਬਾਅਦ ’ਚ ਮੋਟਰਸਾਈਕਲਾਂ ਦੀ ਤੋੜ-ਭੰਨ ਕਰ ਕੇ ਉਨ੍ਹਾਂ ਦੀ ਪਛਾਣ ਖ਼ਤਮ ਕਰ ਕੇ ਵਾਹਨਾਂ ਦੇ ਪੁਰਜ਼ੇ ਕਬਾੜ ’ਚ ਵੇਚ ਦਿੰਦਾ ਹੈ।
ਅਜੀਤ ਡੈਸਕ
22-10-2026