20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੇਂਦਰ ਸਰਕਾਰ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ- ਗਰੇਵਾਲ

ਪਠਾਨਕੋਟ 19 ਅਕਤੂਬਰ (ਵਿਨੋਦ)-ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਪਰਾਸ਼ਰ ਨੂੰ ਪਠਾਨਕੋਟ ਮਿਲਣ ਪਹੁੰਚੇ । ਇਸ ਦੌਰਾਨ ਉਨ੍ਹਾਂ ਸਥਾਨਕ ਆਗੂਆਂ ਨਾਲ ਇਲਾਕੇ ’ਚ ਘੱਟ ਗਿਣਤੀ ਵਰਗ ਦੀ ਸਥਿਤੀ, ਪੰਜਾਬ ਦੇ ਮੌਜੂਦਾ ਹਾਲਾਤ ਤੇ ਆਉਣ ਵਾਲੀਆਂ ਸੰਭਾਵਿਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰਤ ਚਰਚਾ ਕੀਤੀ ।

ਅਜੀਤ ਡੈਸਕ 20-10-2026
ਪਠਾਨਕੋਟ 19 ਅਕਤੂਬਰ (ਵਿਨੋਦ)-ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਪਰਾਸ਼ਰ ਨੂੰ ਪਠਾਨਕੋਟ ਮਿਲਣ ਪਹੁੰਚੇ । ਇਸ ਦੌਰਾਨ ਉਨ੍ਹਾਂ ਸਥਾਨਕ ਆਗੂਆਂ ਨਾਲ ਇਲਾਕੇ ’ਚ ਘੱਟ ਗਿਣਤੀ ਵਰਗ ਦੀ ਸਥਿਤੀ, ਪੰਜਾਬ ਦੇ ਮੌਜੂਦਾ ਹਾਲਾਤ ਤੇ ਆਉਣ ਵਾਲੀਆਂ ਸੰਭਾਵਿਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰਤ ਚਰਚਾ ਕੀਤੀ । ਮੀਟਿੰਗ ਦੌਰਾਨ ਇਲਾਕੇ ਦੇ ਘੱਟ ਗਿਣਤੀ ਭਾਈਚਾਰੇ ਦੇ ਸਮਾਜਿਕ, ਆਰਥਿਕ ਤੇ ਵਿੱਦਿਅਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੇ ਸਿਆਸੀ ਉਥਾਨ ’ਤੇ ਵੀ ਡੂੰਘੀ ਵਿਚਾਰ-ਚਰਚਾ ਹੋਈ । ਹਰਜੀਤ ਸਿੰਘ ਗਰੇਵਾਲ ਇਸ ਮੌਕੇ ਭਾਈਚਾਰੇ ਦੀ ਭਲਾਈ ਤੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਕਈ ਅਹਿਮ ਸੁਝਾਅ ਸਾਂਝੇ ਕੀਤੇ । ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਮਾਜ ਦੇ ਹਰ ਵਰਗ, ਵਿਸ਼ੇਸ਼ਕਰ ਘੱਟ ਗਿਣਤੀ ਭਾਈਚਾਰਿਆਂ ਦੇ ਸਰਬਪੱਖੀ ਵਿਕਾਸ ਤੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ ਹੈ । ਦੇਸ਼ ਤੇ ਪ੍ਰਦੇਸ਼ ਦੀ ਅਸਲੀ ਤਰੱਕੀ ਤਦ ਹੀ ਸੰਭਵ ਹੈ, ਜਦੋਂ ਹਰ ਵਰਗ ਸੁਰੱਖਿਅਤ, ਸਸ਼ਕਤ ਤੇ ਆਤਮ-ਨਿਰਭਰ ਮਹਿਸੂਸ ਕਰੇ । ਪੰਜਾਬ ਦੇ ਮੌਜੂਦਾ ਹਾਲਾਤ ’ਚ ਇਹ ਜ਼ਰੂਰੀ ਹੈ ਕਿ ਆਪਸੀ ਭਾਈਚਾਰੇ ਤੇ ਸਦਭਾਵਨਾ ਨੂੰ ਮਜ਼ਬੂਤ ਰੱਖਿਆ ਜਾਵੇ । ਮੀਟਿੰਗ ’ਚ ਐਡਵੋਕੇਟ ਅਸ਼ੋਕ ਪਰਾਸ਼ਰ, ਅਸ਼ਵਨੀ ਸ਼ਰਮਾ, ਜਿਤੇਂਦਰ ਸਿੰਘ ਜੇ.ਪੀ ਤੇ ਅਮਨ ਸ਼ਰਮਾ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ । ਸਾਰੇ ਆਗੂਆਂ ਨੇ ਇਲਾਕੇ ’ਚ ਸਮਾਜਿਕ ਸਾਂਝ ਨੂੰ ਉਤਸ਼ਾਹਿਤ ਕਰਨ ਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ ।
ਪਿਛਲੀ ਖ਼ਬਰ ਗਰਬਾ ਫੈਸਟੀਵਲ ਦੇ ਦੂਜੇ ਦਿਨ 150 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ ਅਗਲੀ ਖ਼ਬਰ ਪੱਖੋਚੱਕ ਵਿਖੇ 11ਵੇਂ ਪੀਰ ਦੀ ਦਰਗਾਹ ’ਤੇ ਲਗਾਇਆ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।