18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੁਲਿਸ ਨੇ ਇਲਾਕੇ ਵਿਚ ਚਲਾਇਆ ਕਾਸੋ ਅਭਿਆਨ

ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਕਾਸਕੋ ਅਭਿਆਨ ਤਹਿਤ ਥਾਣਾ ਸ਼ਾਹਪੁਰ ਕੰਢੀ ਤੇ ਥਾਣਾ ਸੁਜਾਨਪੁਰ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ। ਐਸ.

ਅਜੀਤ ਡੈਸਕ 18-10-2026
ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਕਾਸਕੋ ਅਭਿਆਨ ਤਹਿਤ ਥਾਣਾ ਸ਼ਾਹਪੁਰ ਕੰਢੀ ਤੇ ਥਾਣਾ ਸੁਜਾਨਪੁਰ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ। ਐਸ. ਐਚ. ਓ. ਮੋਹਿਤ ਟਾਂਕ ਤੇ ਐਸ. ਐਚ. ਓ. ਅਰੁਣ ਕਾਲੀਆ ਦੀ ਅਗਵਾਈ ਹੇਠ ਘਰਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਉਨ੍ਹਾਂ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਿਹੜੇ ਪਹਿਲਾਂ ਨਸ਼ਾ ਕਰਦੇ ਸਨ। ਪੁਲਿਸ ਵਲੋਂ 3 ਵਿਅਕਤੀਆਂ ਦੇ ਡੋਪ ਟੈਸਟ ਕਰਵਾਏ, ਜਿਨ੍ਹਾਂ ’ਚੋਂ ਦੋ ਦੇ ਟੈਸਟ ਨੈਗੇਟਿਵ ਆਏ ਅਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ। ਐਸ. ਐਚ. ਓ. ਮੋਹਿਤ ਟਾਂਕ ਨੇ ਕਿਹਾ ਕਿ ਪੁਲਿਸ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇ ਕਰਨ ਵਾਲੇ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਇਲਾਕੇ ਵਿਚ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇ। ਇਸ ਮੌਕੇ ਏ. ਐਸ. ਆਈ. ਮਨਵਿੰਦਰ ਸਿੰਗ, ਯਸ਼ਪਾਲ, ਜੀਵਨ ਕੁਮਾਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਭਾਰਤੀ ਸੱਭਿਆਚਾਰ ਤੇ ਮਰਿਆਦਾਵਾਂ ਦਾ ਅਨਿੱਖੜਵਾਂ ਅੰਗ-ਸ੍ਰਿਜਲ ਗੁਪਤਾ ਅਗਲੀ ਖ਼ਬਰ ਰਾਮ ਲੀਲ੍ਹਾ ਵਿਚ ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਜੱਟ ਪੰਮਾ ਨੇ ਕੀਤੀ ਸਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।