17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੀ ਐਨ.ਸੀ.ਸੀ. ਕੈਡਿਟ ਆਰਤੀ ਨੇ ਦਿੱਲੀ ਵਿਖੇ ਕੌਮੀ ਥਲ ਸੈਨਿਕ ਕੈਂਪ ’ਚ ਮਾਰੀਆਂ ਮੱਲਾਂ

ਪਠਾਨਕੋਟ, 16 ਅਕਤੂਬਰ (ਸੰਧੂ)-ਐਸ. ਐਮ.

ਅਜੀਤ ਡੈਸਕ 17-10-2026
ਪਠਾਨਕੋਟ, 16 ਅਕਤੂਬਰ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੀ ਐਨ.ਸੀ.ਸੀ. ਕੈਡਿਟ ਆਰਤੀ ਨੇ ਦਿੱਲੀ ਵਿਖੇ ਆਯੋਜਿਤ ਆਲ ਇੰਡੀਆ ਥਲ ਸੈਨਿਕ ਕੈਂਪ ਵਿਚ ਭਾਗ ਲੈ ਕੇ ਕਾਲਜ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ । ਕੈਂਪ ਦੌਰਾਨ ਆਰਤੀ ਤੇ ਉਸ ਦੀ ਟੀਮ ਨੇ ਮੈਪ ਰੀਡਿੰਗ ਮੁਕਾਬਲੇ ’ਚ ਪੰਜਵਾਂ ਸਥਾਨ ਹਾਸਲ ਕੀਤਾ, ਜਦਕਿ ਸਮੁੱਚੇ ਮੁਕਾਬਲੇ ’ਚ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ । ਕੈਂਪ ਦੀ ਅਗਵਾਈ ਪੀ.ਐਚ.ਐਚ.ਐਸ.ਸੀ. ਡਾਇਰੈਕਟੋਰੇਟ ਦੇ ਕਮਾਂਡਿੰਗ ਅਫ਼ਸਰ ਅਜੇ ਸ਼ਰਮਾ ਨੇ ਕੀਤੀ । ਆਰਤੀ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਜੀ.ਐਸ. ਰਾਠੌਰ ਨੇ ਉਸ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ । ਆਰਤੀ ਨੇ ਆਪਣੀ ਸਫ਼ਲਤਾ ਦਾ ਸਿਹਰਾ ਕਾਲਜ ਦੀ ਪ੍ਰਬੰਧਕ ਕਮੇਟੀ ਤੇ ਆਪਣੀ ਐਸੋਸੀਏਟ ਐਨ.ਸੀ.ਸੀ. ਅਫ਼ਸਰ (ਏ.ਐਨ.ਓ.) ਪ੍ਰੋਫੈਸਰ ਸ਼ੀਤਲ ਨੂੰ ਦਿੱਤਾ । ਇਸ ਮੌਕੇ ਕਾਲਜ ਦੇ ਡਾਇਰੈਕਟਰ ਜੇ.ਸੀ. ਕਟੋਚ ਤੇ ਪ੍ਰਿੰਸੀਪਲ ਜੀ.ਐਸ. ਰਾਠੌਰ ਨੇ ਆਰਤੀ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵੀ ਆਰਤੀ ਨੂੰ ਵਧਾਈ ਦਿੰਦਿਆਂ ਉਸ ਦਾ ਹੌਂਸਲਾ ਵਧਾਇਆ ।
ਪਿਛਲੀ ਖ਼ਬਰ ਆਈ.ਕੇ. ਪੀ.ਟੀ.ਯੂ. ਦੀ ਮੈਰਿਟ ਸੂਚੀ ’ਚ ਸ੍ਰੀ ਸਾਈਂ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਡਲਹੌਜ਼ੀ ਰੋਡ ’ਤੇ ਦੁਕਾਨਾਂ ਖਾਲੀ ਕਰਵਾਉਣ ਦੇ ਹੁਕਮ ਜਾਰੀ ਇੰਪਰੂਵਮੈਂਟ ਟਰੱਸਟ ਪਠਾਨਕੋਟ ਨੇ ਕਾਰਵਾਈ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।