ਟੈਡੈਕਸ ਦੇ ਇਤਿਹਾਸਕ ਸਮਾਗਮ ਨਾਲ ਪਠਾਨਕੋਟ ਨੂੰ ਮਿਲੀ ਕੌਮਾਂਤਰੀ ਪਛਾਣ
ਸ੍ਰੀਜਲ ਗੁਪਤਾ ਦੇ ਯਤਨਾਂ ਦੀ ਭਰਵੀਂ ਸ਼ਲਾਘਾ
ਪਠਾਨਕੋਟ, 16 ਅਕਤੂਬਰ (ਸੰਧੂ)-ਪਠਾਨਕੋਟ ਵਿਖੇ ਕਰਵਾਏ ਟੈਡੈਕਸ ਕੈਲਿਡੋਨੀਅਨ 2026 ਦੇ ਦੋ ਰੋਜ਼ਾ ਇਤਿਹਾਸਕ ਸਮਾਗਮ ਨੇ ਸ਼ਹਿਰ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਹਿਚਾਣ ਦਿਵਾਈ ਹੈ । ਸਮਾਗਮ ’ਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ ।
ਦ
ਦੀਪਾਂਸ਼ੂ ਘਈ ਨੂੰ ਸਨਮਾਨਿਤ ਕਰਦੇ ਹੋਏ ਸਾਹਿਲ ਮਲਹੋਤਰਾ ਤੇ ਟੀਮ ਮੈਂਬਰ। ਤਸਵੀਰ: ਸੁਮਿਤ
17-10-2026
ਪਠਾਨਕੋਟ, 16 ਅਕਤੂਬਰ (ਸੰਧੂ)-ਪਠਾਨਕੋਟ ਵਿਖੇ ਕਰਵਾਏ ਟੈਡੈਕਸ ਕੈਲਿਡੋਨੀਅਨ 2026 ਦੇ ਦੋ ਰੋਜ਼ਾ ਇਤਿਹਾਸਕ ਸਮਾਗਮ ਨੇ ਸ਼ਹਿਰ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਹਿਚਾਣ ਦਿਵਾਈ ਹੈ । ਸਮਾਗਮ ’ਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ । ਪਠਾਨਕੋਟ ’ਚ ਅਜਿਹਾ ਵਿਸ਼ਾਲ ਸਮਾਗਮ ਕਰਵਾਉਣ ਲਈ ਇਸ ਦੇ ਕਿਊਰੇਟਰ ਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੇ ਯਤਨਾਂ ਦੀ ਸ਼ਹਿਰ ਦੇ ਮੋਹਤਬਰਾਂ, ਬੁੱਧੀਜੀਵੀਆਂ ਤੇ ਸਮਾਜ ਸੇਵੀਆਂ ਵਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ । ਡਾ: ਕੇ.ਡੀ. ਸਿੰਘ ਨੇ ਕਿਹਾ ਕਿ ਇਹ ਸਮਾਗਮ ਗਿਆਨ ਤੇ ਵਿਚਾਰਾਂ ਦਾ ਅਦਭੁੱਤ ਸੰਗਮ ਸਾਬਤ ਹੋਇਆ ਹੈ । ਸ੍ਰੀਜਲ ਗੁਪਤਾ ਨੇ ਆਪਣੀ ਮਿਹਨਤ ਤੇ ਦੂਰਅੰਦੇਸ਼ੀ ਸੋਚ ਨਾਲ ਪਠਾਨਕੋਟ ਦੇ ਵਿਦਿਆਰਥੀਆਂ ਤੇ ਬੁੱਧੀਜੀਵੀ ਵਰਗ ਨੂੰ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਦੇ ਵਿਚਾਰਾਂ ਨਾਲ ਜੋੜਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ । ਐਸ.ਡੀ. ਭੱਲਾ ਨੇ ਕਿਹਾ ਕਿ ਅਜਿਹੇ ਸਮਾਗਮ ਸ਼ਹਿਰ ਲਈ ਮਾਣ ਵਾਲੀ ਗੱਲ ਹਨ । ਰਿਤੇਸ਼ ਮਹਾਜਨ ਨੇ ਸ੍ਰੀਜਲ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਰਾਹੀਂ 5000 ਤੋਂ ਵੱਧ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਗਿਆਨ ਅਤੇ ਨਵੇਂ ਵਿਚਾਰਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ । ਵਿਜੇ ਪਾਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਹਸਤੀਆਂ ਦੇ ਵਿਚਾਰਾਂ ਨੂੰ ਸਿੱਧੇ ਸੁਣਨ ਨਾਲ ਨੌਜਵਾਨਾਂ ਦੀ ਸੋਚ ਦਾ ਘੇਰਾ ਵਿਸ਼ਾਲ ਹੁੰਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿਚ ਕੁਝ ਨਵਾਂ ਕਰਨ ਦੀ ਸੇਧ ਮਿਲਦੀ ਹੈ ।