17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਇੰਡੀਅਨ ਨੌਲਿਜ ਸਿਸਟਮ ਤਹਿਤ ਵਿਦਿਆਰਥੀਆਂ ਨੂੰ ਆਯੁਰਵੇਦ ਰਾਹੀਂ ਦਿੱਤਾ ਸਿਹਤਮੰਦ ਜੀਵਨ ਦਾ ਮੰਤਰ

ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਪੀ. ਐਮ.

ਅਜੀਤ ਡੈਸਕ 17-10-2026
ਘਰੋਟਾ, 16 ਅਕਤੂਬਰ (ਸੰਜੀਵ ਗੁਪਤਾ)-ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ‘ਇੰਡੀਅਨ ਨੌਲਿਜ ਸਿਸਟਮ ਪ੍ਰੋਗਰਾਮ’ ਤਹਿਤ ਮੁੱਖ ਮਹਿਮਾਨ ਡਾ: ਮਾਲਤੀ ਰਾਣਾ ਦਾ ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਤੇ ਸ਼ਿਆਮ ਸੁੰਦਰ ਦਾਸ ਵਲੋਂ ਸਵਾਗਤ ਕੀਤਾ ਗਿਆ । ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਨੇ ਡਾ: ਮਾਲਤੀ ਰਾਣਾ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਦਮ ’ਤੇ ਜੇ.ਈ., ਬੈਂਕਿੰਗ ਤੇ ਆਈ.ਆਈ.ਟੀ. ਵਰਗੇ ਖੇਤਰਾਂ ਵਿਚ ਵਿਸ਼ੇਸ਼ ਪਹਿਚਾਣ ਬਣਾਈ ਹੈ । ਇੰਡੀਅਨ ਨੌਲਿਜ ਸਿਸਟਮ ਪ੍ਰੋਗਰਾਮ ਤਹਿਤ ਡਾ: ਮਾਲਤੀ ਰਾਣਾ ਨੇ ਵਿਦਿਆਰਥੀਆਂ ਨੂੰ ਆਯੁਰਵੇਦ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਚਰਕ ਸੰਹਿਤਾ ਅਤੇ ਸੁਸ਼ਰੁਤ ਸੰਹਿਤਾ ਬਾਰੇ ਵਿਸਥਾਰ ਨਾਲ ਦੱਸਿਆ । ਇਹ ਔਸ਼ਧੀਆਂ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਿਚ ਵੀ ਮਦਦ ਕਰਦੀਆਂ ਹਨ । ਸੁਸ਼ਰੁਤ ਸੰਹਿਤਾ ਦਾ ਜ਼ਿਕਰ ਕਰਦਿਆਂ ਡਾ: ਮਾਲਤੀ ਰਾਣਾ ਨੇ ਦੱਸਿਆ ਕਿ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ ਸ਼ਲਯ ਚਿਕਿਤਸਾ ਦੀ ਪਰੰਪਰਾ ਰਹੀ ਹੈ । ਸੁਸ਼ਰੁਤ ਸੰਹਿਤਾ ਇਸ ਦਾ ਪ੍ਰਤੱਖ ਉਦਾਹਰਨ ਹੈ, ਜਿਸ ਨੂੰ ਅੱਜ ਅਸੀਂ ਸਰਜਰੀ ਦੇ ਨਾਮ ਨਾਲ ਜਾਣਦੇ ਹਾਂ । ਇਸ ਮੌਕੇ ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਨੇ ਕਿਹਾ ਕਿ ਆਯੁਰਵੇਦ ਦੀ ਸਹੀ ਜਾਣਕਾਰੀ ਤੇ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦੀ ਵਰਤੋਂ ਕਰਕੇ ਅਸੀਂ ਆਪਣੀ ਸਿਹਤ ਦੀ ਸੰਭਾਲ ਕਰ ਸਕਦੇ ਹਾਂ । ਇਸ ਮਹੱਤਵਪੂਰਨ ਜਾਣਕਾਰੀ ਲਈ ਉਨ੍ਹਾਂ ਡਾ: ਮਾਲਤੀ ਰਾਣਾ ਦਾ ਧੰਨਵਾਦ ਕੀਤਾ । ਪ੍ਰੋਗਰਾਮ ਦਾ ਮੰਚ ਸੰਚਾਲਨ ਹਿੰਦੀ ਪ੍ਰਵਕਤਾ ਸ਼ਿਆਮ ਸੁੰਦਰ ਦਾਸ ਨੇ ਕੀਤਾ । ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਫਲਤਾ ਪੂਰਵਕ ਸਮਾਪਤ ਹੋਇਆ ।
ਪਿਛਲੀ ਖ਼ਬਰ ਟੈਡੈਕਸ ਦੇ ਇਤਿਹਾਸਕ ਸਮਾਗਮ ਨਾਲ ਪਠਾਨਕੋਟ ਨੂੰ ਮਿਲੀ ਕੌਮਾਂਤਰੀ ਪਛਾਣ ਸ੍ਰੀਜਲ ਗੁਪਤਾ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਅਗਲੀ ਖ਼ਬਰ ਪਠਾਨਕੋਟ ਦੇ ਲੋਕ ਹੁਣ ਬਾਹਰਲੇ ਹਸਪਤਾਲਾਂ ’ਚ ਨਹੀਂ ਖਾਣਗੇ ਧੱਕੇ-ਸਿਵਲ ਹਸਪਤਾਲ ਪਠਾਨਕੋਟ ’ਚ ਸ਼ੁਰੂ ਹੋਵੇਗੀ ਸੀ.ਸੀ.ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।