ਤਜਿੰਦਰ ਸਿੰਘ ਕਤਲ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ, ਕਿਸਾਨ ਤੇ ਨਿਹੰਗ ਜਥੇਬੰਦੀਆਂ ਘੇਰਿਆ ਥਾਣਾ ਕਾਹਨੂੰਵਾਨ
ਕਾਹਨੂੰਵਾਨ, 6 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਬੀਤੀ 26 ਸਤੰਬਰ ਸਤੰਬਰ ਨੂੰ ਕਾਦੀਆਂ ਹਲਕੇ ਦੇ ਪਿੰਡ ਰੰਧਾਵਾ ਕਾਲੋਨੀ ਦੇ 18 ਸਾਲਾ ਨੌਜਵਾਨ ਦਾ ਭੇਦਭਰੇ ਹਾਲਾਤਾਂ ਵਿਚ ਕਤਲ ਹੋ ਗਿਆ ਸੀ। ਤਜਿੰਦਰ ਕਤਲ ਮਾਮਲੇ ਦੇ ਜ਼ਿੰਮੇਵਾਰ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਜਿੰਦਰ ਦੇ ਮਾਪੇ ਲਗਪਗ ਪਿਛਲੇ 18 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ।
ਤਜਿੰਦਰ ਸਿੰਘ ਕਤਲ ਮਾਮਲੇ ਵਿਚ ਥਾਣਾ ਕਾਹਨੂੰਵਾਨ ਅੰਦਰ ਧਰਨਾ ਲਗਾਈ ਬੈਠੇ ਪਰਿਵਾਰਕ ਮੈਂਬਰ ਤੇ ਹੋਰ ਜਥੇਬੰਦੀਆਂ ਦੇ ਆਗੂ। ਤਸਵੀਰ : ਨਿਸ਼ਾਨ ਸਿੰਘ ਚਾਹਲ
07-10-2026