07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

24 ਗ੍ਰਾਮ ਹੈਰੋਇਨ, ਪੰਜ ਹਜ਼ਾਰ ਡਰੱਗ ਮਨੀ ਸਮੇਤ ਦੋਸ਼ੀ ਕਾਬੂ

ਕਾਦੀਆਂ, 6 ਅਕਤੂਬਰ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ 24 ਗ੍ਰਾਮ ਹੈਰੋਇਨ 5 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇਕ ਕਾਰ ਦੇ ਕਾਬੂ ਕੀਤਾ ਹੈ। ਐੱਸ.

24 ਗ੍ਰਾਮ ਹੈਰੋਇਨ ਸਮੇਤ ਫੜਿਆ ਕਥਿਤ ਦੋਸ਼ੀ ਪੁਲਿਸ ਕਰਮਚਾਰੀਆਂ ਨਾਲ। ਤਸਵੀਰ : ਕੁਲਵਿੰਦਰ ਸਿੰਘ 07-10-2026
ਕਾਦੀਆਂ, 6 ਅਕਤੂਬਰ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ 24 ਗ੍ਰਾਮ ਹੈਰੋਇਨ 5 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇਕ ਕਾਰ ਦੇ ਕਾਬੂ ਕੀਤਾ ਹੈ। ਐੱਸ. ਐੱਚ. ਓ. ਥਾਣਾ ਕਾਦੀਆਂ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਵਲੋਂ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਇਕ ਮੋਮੀ ਲਿਫ਼ਾਫ਼ੇ ਵਿਚ 24 ਗ੍ਰਾਮ ਹੈਰੋਇਨ, ਇਕ ਹੁੰਡਾਈ ਕੰਪਨੀ ਦੀ ਕਾਰ, ਕੰਪਿਊਟਰ ਕੰਡਾ, ਇਕ ਮੋਬਾਈਲ ਫੋਨ, ਪੰਜ ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕੀਤਾ, ਜਿਸ ਦੀ ਪਛਾਣ ਅੰਸ਼ ਪੁੱਤਰ ਬੱਗਾ ਵਾਸੀ ਵਾਲਮੀਕਿ ਮੁਹੱਲਾ ਕਾਦੀਆਂ ਹਾਲ ਵਾਸੀ ਗੁਰੂ ਤੇਗ਼ ਬਹਾਦਰ ਕਾਲੋਨੀ ਬਟਾਲਾ ਰੋਡ ਕਾਦੀਆਂ ਦੱਸੀ ਗਈ ਹੈ। ਦੋਸ਼ੀ ਖ਼ਿਲਾਫ਼ ਥਾਣਾ ਕਾਦੀਆਂ ਅੰਦਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸਕੇਟਿੰਗ ਮੁਕਾਬਲੇ ’ਚ ਸੇਖਪੁਰ ਸਕੂਲ ਦੇ ਮਾਨਵਜੀਤ ਨੇ ਪ੍ਰਾਪਤ ਕੀਤੇ ਸੋਨ ਤਗਮੇ ਅਗਲੀ ਖ਼ਬਰ ਘਰ ਦੇ ਸਾਮਾਨ ਦੀ ਭੰਨਤੋੜ ਅਤੇ ਔਰਤ ਤੇ ਵਿਅਕਤੀ ਨੂੰ ਜ਼ਖਮੀ ਕਰ ਕੇ ਗਹਿਣਿਆਂ ਸਮੇਤ ਨਕਦੀ ਲੁੱਟਣ ਦੇ ਪਰਿਵਾਰ ਨੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।