ਆਰਿਆ ਵਿਦਿਆ ਸਭਾ ਵਲੋਂ ਸ਼ੋਕ ਸਭਾ ਦੌਰਾਨ ਸਵ: ਰਮੇਸ਼ ਅਗਰਵਾਲ ਨੂੰ ਸ਼ਰਧਾਂਜਲੀ
ਪਠਾਨਕੋਟ, 5 ਅਕਤੂਬਰ (ਸੰਧੂ)- ਆਰਿਆ ਵਿਦਿਆ ਸਭਾ ਪਠਾਨਕੋਟ ਵਲੋਂ ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਮਹਾਂਵਿਦਿਆਲਿਆ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਰਮੇਸ਼ ਅਗਰਵਾਲ ਦੀ ਆਤਮਿਕ ਸ਼ਾਂਤੀ ਲਈ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਜਰਨਲ ਸਕੱਤਰ ਡਾ: ਅਰਵਿੰਦ ਕਾਲਰਾ, ਵਿੱਤ ਸਕੱਤਰ ਸੰਦੀਪ ਮਿੱਤਲ, ਪ੍ਰਬੰਧਿਕਾ ਰਸ਼ਮੀ ਅਹਲੂਵਾਲੀਆ, ਸਹਿ-ਪ੍ਰਬੰਧਕ ਵਿਨੀਤ ਮਹਾਜਨ, ਅਪਰਣਾ ਕਾਲਰਾ, ਪ੍ਰਸ਼ਾਂਤ ਮਿੱਤਲ, ਰਜਨੀਸ਼ ਕਾਲਰਾ, ਦਿਨੇਸ਼ ਮਹਾਜਨ, ਸੰਜੀਵ ਪੁਰੀ, ਅਰੁਣ ਗਾਂਧੀ, ਰਿੰਪੀ ਗਾਂਧੀ, ਵਿਨੈ ਮਹਾਜਨ ਅਤੇ ਆਦਿੱਤਿਆ ਅਗਰਵਾਲ ਨੇ ਸਵਰਗਵਾਸੀ ਰਮੇਸ਼ ਅਗਰਵਾਲ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ।
ਪਠਾਨਕੋਟ, 5 ਅਕਤੂਬਰ (ਸੰਧੂ)- ਆਰਿਆ ਵਿਦਿਆ ਸਭਾ ਪਠਾਨਕੋਟ ਵਲੋਂ ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਮਹਾਂਵਿਦਿਆਲਿਆ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਰਮੇਸ਼ ਅਗਰਵਾਲ ਦੀ ਆਤਮਿਕ ਸ਼ਾਂਤੀ ਲਈ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਜਰਨਲ ਸਕੱਤਰ ਡਾ: ਅਰਵਿੰਦ ਕਾਲਰਾ, ਵਿੱਤ ਸਕੱਤਰ ਸੰਦੀਪ ਮਿੱਤਲ, ਪ੍ਰਬੰਧਿਕਾ ਰਸ਼ਮੀ ਅਹਲੂਵਾਲੀਆ, ਸਹਿ-ਪ੍ਰਬੰਧਕ ਵਿਨੀਤ ਮਹਾਜਨ, ਅਪਰਣਾ ਕਾਲਰਾ, ਪ੍ਰਸ਼ਾਂਤ ਮਿੱਤਲ, ਰਜਨੀਸ਼ ਕਾਲਰਾ, ਦਿਨੇਸ਼ ਮਹਾਜਨ, ਸੰਜੀਵ ਪੁਰੀ, ਅਰੁਣ ਗਾਂਧੀ, ਰਿੰਪੀ ਗਾਂਧੀ, ਵਿਨੈ ਮਹਾਜਨ ਅਤੇ ਆਦਿੱਤਿਆ ਅਗਰਵਾਲ ਨੇ ਸਵਰਗਵਾਸੀ ਰਮੇਸ਼ ਅਗਰਵਾਲ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ । ਸ਼ੋਕ ਸਭਾ ਦੌਰਾਨ ਦੋ ਮਿੰਟ ਦਾ ਮੋਨ ਧਾਰਨ ਕਰਨ ਉਪਰੰਤ ਸ਼ਾਂਤੀ ਪਾਠ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ । ਬੁਲਾਰਿਆਂ ਨੇ ਸਵਰਗਵਾਸੀ ਰਮੇਸ਼ ਅਗਰਵਾਲ ਦੇ ਜੀਵਨ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮਰਪਣ ਅਤੇ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ । ਇਸ ਮੌਕੇ ਡਾ: ਰੁਪਿੰਦਰਜੀਤ ਗਿੱਲ, ਡਾ: ਤਰੁਣ ਮਹਾਜਨ, ਡਾ: ਆਰਤੀ ਪਲਟਾ, ਡਾ: ਪੰਕਜ ਮਾਲਾ, ਡਾ: ਪੱਲਵੀ ਮਹਾਜਨ, ਪ੍ਰੋ: ਕੰਚਨ ਸ਼ਰਮਾ, ਪ੍ਰੋ: ਅਮਿਤ ਮਹਾਜਨ, ਰਕਸ਼ਿਤਾ ਵਿਜ ਅਤੇ ਪ੍ਰੋ: ਪ੍ਰਿਆ ਸਮੇਤ ਮਹਾਂਵਿਦਿਆਲਿਆ ਦਾ ਸਟਾਫ਼ ਹਾਜ਼ਰ ਸੀ ।