03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਬਿਨ੍ਹਾਂ ਮਤਭੇਦ ਦੇ ਕਰਵਾਏ ਵਿਕਾਸ ਕਾਰਜ

ਗੁਰਦਾਸਪੁਰ, 2 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਬਿਨਾਂ ਮਤਭੇਦ ਵਿਕਾਸ ਕਰਵਾਏ ਹਨ। ਜਿਸ ਕਰਕੇ ਉਨ੍ਹਾਂ ਦੀ ਹਰ ਬੂਥ ਪੱਧਰ ’ਤੇ ਸਥਿਤੀ ਕਾਫੀ ਮਜਬੂਤ ਹੋਈ ਹੈ।

ਸਰਪੰਚ ਸੁਰਿੰਦਰ ਸਿੰਘ ਜੱਜ ਤੇ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ। 03-10-2026
ਗੁਰਦਾਸਪੁਰ, 2 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਬਿਨਾਂ ਮਤਭੇਦ ਵਿਕਾਸ ਕਰਵਾਏ ਹਨ। ਜਿਸ ਕਰਕੇ ਉਨ੍ਹਾਂ ਦੀ ਹਰ ਬੂਥ ਪੱਧਰ ’ਤੇ ਸਥਿਤੀ ਕਾਫੀ ਮਜਬੂਤ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਆਪ ਆਗੂ ਸੁਰਿੰਦਰ ਸਿੰਘ ਜੱਜ ਸਰਪੰਚ ਨਵਾਂ ਪਿੰਡ ਤੇ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਅਧੀਨ ਆਉਂਦੇ ਨਵਾਂ ਪਿੰਡ ਬਹਾਦਰ ਵਿਚ ਕਾਫੀ ਲੰਮੇਂ ਸਮੇਂ ਤੋਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਬੂਥ ਪੱਧਰ ’ਤੇ ਨਹੀਂ ਜਿੱਤੀ, ਸਗੋਂ ਆਮ ਆਦਮੀ ਪਾਰਟੀ ਨੇ ਦਿਨੋਂ ਦਿਨ ਆਪਣਾ ਹਰੇਕ ਕਸਬੇ ਤੇ ਪਿੰਡਾਂ ਵਿਚ ਆਧਾਰ ਮਜਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਲੋਕ ਕਾਫੀ ਖੁਸ਼ ਹਨ ਤੇ ਉਹ ਪਾਰਟੀ ਵਿਚ ਆਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਇੰਚਾਰਜ ਸ਼ਮਸ਼ੇਰ ਸਿੰਘ ਵਧੇਰੇ ਵੋਟਾਂ ਪਾਉਣ ਲਈ ਲੋਕਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਰਹੇ ਹਨ ਅਤੇ ਲੋਕਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਦੁਬਾਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲਗਭਗ ਬਨਣਾ ਤੈਅ ਹੈ, ਜਿਸ ਦਾ ਮੁੱਖ ਕਾਰਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਗਾਤਾਰ ਮਿਲਣਾ ਹੈ। ਇਸ ਮੌਕੇ ਹਰਬੰਸ ਲਾਲ, ਸਰਪੰਚ ਸੁਰਜੀਤ ਸਿੰਘ ਬਹਾਦਰ, ਮੈਂਬਰ ਬਲਕਾਰ ਸਿੰਘ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਮਨਜਿੰਦਰਜੀਤ ਕੌਰ, ਹਰਜਿੰਦਰ ਕੌਰ, ਪ੍ਰੀਤੀ, ਵੀਨਾ, ਸੰਨੀ ਤੇ ਰਿੰਕੂ ਆਦਿ ਹਾਜਰ ਸਨ।
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ ਗਾਂਧੀ ਜੈਅੰਤੀ ’ਤੇ ਡਰਾਈ ਡੇਅ ਦੀਆਂ ਉਡੀਆਂ ਧੱਜੀਆਂ ਅਗਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ 25 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਪ੍ਰਧਾਨ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।