29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਏ.ਬੀ. ਕਾਲਜ ਵਿਖੇ ਐਸ.ਓ.ਆਈ. ਵਲੋਂ ਨਵੇਂ ਕਾਲਜ ਪੈਨਲ ਦਾ ਐਲਾਨ

ਪਠਾਨਕੋਟ, 28 ਸਤੰਬਰ (ਸੰਧੂ)-ਏ. ਬੀ.

ਅਜੀਤ ਡੈਸਕ 29-09-2026
ਪਠਾਨਕੋਟ, 28 ਸਤੰਬਰ (ਸੰਧੂ)-ਏ.ਬੀ. ਕਾਲਜ ਵਿਖੇ ਐਸ.ਓ.ਆਈ. ਦੀ ਟੀਮ ਵਲੋਂ ਕਾਲਜ ਦੇ ਨਵੇਂ ਪੈਨਲ ਦਾ ਐਲਾਨ ਕੀਤਾ ਗਿਆ । ਇਸ ਮੌਕੇ ਕਰਨ ਨੂੰ ਪ੍ਰਧਾਨ, ਅੰਸ਼ ਨੂੰ ਚੇਅਰਮੈਨ, ਪ੍ਰਿੰਸ ਨੂੰ ਮੀਤ ਪ੍ਰਧਾਨ, ਭਵਿਸ਼ ਨੂੰ ਜਨਰਲ ਸਕੱਤਰ, ਆਦੀ ਨੂੰ ਜੁਆਇੰਟ ਸਕੱਤਰ ਅਤੇ ਕਮਲਜੀਤ ਸਿੰਘ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ । ਨਵੇਂ ਪੈਨਲ ਦਾ ਐਲਾਨ ਗੁਰਪ੍ਰੀਤ ਸਿੰਘ (ਗੁਰੂ), ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਵਿਕਰਮ ਚੌਧਰੀ, ਜਨਰਲ ਸਕੱਤਰ ਯੂਥ ਅਕਾਲੀ ਦਲ, ਅਨਹਦ ਪ੍ਰਭਾਕਰ, ਜ਼ਿਲ੍ਹਾ ਪ੍ਰਧਾਨ ਐਸ.ਓ.ਆਈ. ਅਤੇ ਮੀਤ ਪ੍ਰਧਾਨ ਪੰਜਾਬ ਐਸ.ਓ.ਆਈ. ਅਤੇ ਉੱਜਵਲ ਸ਼ੇਰਗਿੱਲ, ਹਲਕਾ ਪ੍ਰਧਾਨ ਐਸ.ਓ.ਆਈ. ਪਠਾਨਕੋਟ ਵਲੋਂ ਕੀਤਾ ਗਿਆ । ਇਸ ਮੌਕੇ ਸੁਰਿੰਦਰ ਸਿੰਘ ਕਨਵਰ ਮਿੰਟੂ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਠਾਨਕੋਟ ਵਲੋਂ ਨਵੇਂ ਐਲਾਨੇ ਗਏ ਸਮੂਹ ਪੈਨਲ ਮੈਂਬਰਾਂ ਨੂੰ ਆਪਣੀ ਰਿਹਾਇਸ਼ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੌਕੇ ਐਸ.ਓ.ਆਈ. ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਹਾਜ਼ਰ ਰਹੀ । ਹਾਜ਼ਰ ਆਗੂਆਂ ਵਿਚ ਹਲਕਾ ਪਠਾਨਕੋਟ ਬੀ.ਸੀ. ਵਿੰਗ ਦੇ ਪ੍ਰਧਾਨ ਸੌਰਵ ਮਹਿਰਾ, ਜੈ ਸ਼ਰਮਾ, ਮਨਦੀਪ ਕਲੇਰ, ਅਰੁਣ ਵਰਮਾ, ਅਭੀ, ਜਸਮਨ ਜੱਸਾ, ਗੌਰਵ ਘੁੰਮਣ, ਵਿੱਕੀ ਪਹਿਲਵਾਨ, ਜਗਦੀਪ ਸੈਣੀ, ਆਦਿੱਤਿਆ ਠਾਕੁਰ, ਜਸਵਿੰਦਰ ਸਿੰਘ, ਮੋਹਿਤ, ਸਤੀਸ਼, ਰਿਤਿਕ ਸਮੇਤ ਹੋਰ ਕਈ ਆਗੂ ਅਤੇ ਵਰਕਰ ਮੌਜੂਦ ਸਨ । ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਨੇ ਨਵੇਂ ਪੈਨਲ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਗਠਨ ਨਾਲ ਜੋੜ ਕੇ ਐਸ.ਓ.ਆਈ. ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਮਿਲਜੁਲ ਕੇ ਕੰਮ ਕਰਨਗੇ ।
ਪਿਛਲੀ ਖ਼ਬਰ ਮੇਰੇ ਛੋਟੇ ਭਰਾ ਜਤਿੰਦਰ ਸ਼ਰਮਾ ਦਾ ਕੀਤਾ ਗਿਆ ਹੈ ਕਤਲ-ਪੁਲਿਸ ਨੂੰ ਕਰਨੀ ਚਾਹੀਦੀ ਜਲਦੀ ਜਾਂਚ-ਰਵੀ ਸ਼ਰਮਾ ਅਗਲੀ ਖ਼ਬਰ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਉਣਾ ਕਾਂਗਰਸ ਦੀ ਹਤਾਸ਼ਾ ਦਾ ਨਤੀਜਾ-ਸੁਰੇਸ਼ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।