24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਰ . ਆਰ . ਬਾਵਾ ਕਾਲਜ ਦੀ ਅਰਸ਼ਦੀਪ ਕੌਰ ਦਾ ਏ . ਆਈ . ਟੀ . ਐਸ . ਕੈਂਪ ’ ਚ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਆਰ ਆਰ ਬਾਵਾ ਡੀ. ਏ.

ਅਜੀਤ ਡੈਸਕ 23-09-2026
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਆਰ ਆਰ ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼, ਬਟਾਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਆਲ ਇੰਡੀਆ ਥਲ ਸੈਨਿਕ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਹ ਕੈਂਪ 31 ਅਗਸਤ ਤੋਂ 12 ਸਤੰਬਰ 2026 ਤੱਕ ਆਯੋਜਿਤ ਕੀਤਾ ਗਿਆ। ਅਰਸ਼ਦੀਪ ਕੌਰ ਨੇ ਕੈਂਪ ਦੌਰਾਨ ਆਪਣੀ ਲਗਨ, ਅਨੁਸ਼ਾਸਨ ਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ 28 ਰਾਜਾਂ ਦੀ ਨੁਮਾਇੰਦਗੀ ਕਰਦੀਆਂ 17 ਐਨ.ਸੀ.ਸੀ. ਡਾਇਰੈਕਟੋਰੇਟਾਂ ’ਚੋਂ ਮੈਪ ਰੀਡਿੰਗ ’ਚ ਚੌਥਾ ਸਥਾਨ ਹਾਸਲ ਕੀਤਾ। ਅਰਸ਼ਦੀਪ ਕੌਰ ਨੂੰ ਸੀਨੀਅਰ ਅੰਡਰ ਅਫ਼ਸਰ ਦੇ ਰੈਂਕ ਨਾਲ ਵੀ ਨਿਵਾਜਿਆ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਅਰਸ਼ਦੀਪ ਕੌਰ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਉਸ ਦੇ ਭਵਿੱਖੀ ਯਤਨਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦਾ ਚੋਣ ਸਟੰਟ-ਅਸ਼ੋਕ ਚੌਧਰੀ ਅਗਲੀ ਖ਼ਬਰ 8 ਗਰਾਮ ਹੈਰੋਇਨ ਸਮੇਤ ਦੋਸ਼ੀ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।