ਸੈਣੀ ਭਵਨ ਨੂੰ ਲੈ ਕੇ ਵਿਵਾਦ ਗਰਮਾਇਆ, ਮਹਾਂਸਭਾ ਨੇ ਸੁਪਰੀਮ ਕੋਰਟ ਜਾਣ ਦਾ ਕੀਤਾ ਐਲਾਨ
ਪਠਾਨਕੋਟ, 16 ਸਤੰਬਰ (ਸੁਮਿਤ)- ਸੈਣੀ ਭਵਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ । ਇਸ ਮਾਮਲੇ ਨੂੰ ਲੈ ਕੇ ਸੈਣੀ ਮਹਾਂਸਭਾ ਵਲੋਂ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਭਵਨ ਨੂੰ ਢਾਹੁਣ ਦੀ ਕਾਰਵਾਈ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਮਤਾ ਪਾਸ ਕੀਤਾ ਗਿਆ ।
ਪਠਾਨਕੋਟ, 16 ਸਤੰਬਰ (ਸੁਮਿਤ)- ਸੈਣੀ ਭਵਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ । ਇਸ ਮਾਮਲੇ ਨੂੰ ਲੈ ਕੇ ਸੈਣੀ ਮਹਾਂਸਭਾ ਵਲੋਂ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਭਵਨ ਨੂੰ ਢਾਹੁਣ ਦੀ ਕਾਰਵਾਈ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਮਤਾ ਪਾਸ ਕੀਤਾ ਗਿਆ । ਮੀਟਿੰਗ ਤੋਂ ਬਾਅਦ ਮਹਾਂਸਭਾ ਦੇ ਆਗੂਆਂ ਅਤੇ ਮੈਂਬਰਾਂ ਵਲੋਂ ਸੁਸ਼ੀਲ ਕਾਪੀ ਹਾਊਸ ਦੇ ਬਾਹਰ ਧਰਨਾ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ । ਇਸ ਦੌਰਾਨ ਆਗੂਆਂ ਸੈਣੀ ਭਵਨ ਨੂੰ ਬਚਾਉਣ ਲਈ ਹਰ ਪੱਧਰ ’ਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਆਖੀ । ਮਹਾਂਸਭਾ ਦੇ ਆਗੂਆਂ ਅਨੁਸਾਰ ਪਿਛਲੇ ਦਿਨੀਂ ਸੁਸ਼ੀਲ ਕਾਪੀ ਹਾਊਸ ਵਲੋਂ ਹਾਈ ਕੋਰਟ ਦੇ ਹੁਕਮਾਂ ਦੇ ਆਧਾਰ ’ਤੇ ਸੈਣੀ ਭਵਨ ਨੂੰ ਢਾਹੁਣ ਦੀ ਕਾਰਵਾਈ ਲਈ ਪ੍ਰਸ਼ਾਸਨਿਕ ਟੀਮ ਮੌਕੇ ’ਤੇ ਪਹੁੰਚੀ ਸੀ । ਹਾਲਾਂਕਿ, ਮੌਕੇ ’ਤੇ ਹੋਏ ਹੰਗਾਮੇ ਅਤੇ ਸਥਾਨਿਕ ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸਨਿਕ ਟੀਮ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਵਾਪਸ ਪਰਤਣਾ ਪਿਆ । ਅੱਜ ਦੀ ਮੀਟਿੰਗ ਦੌਰਾਨ ਸੈਣੀ ਮਹਾਂਸਭਾ ਨੇ ਸਪੱਸ਼ਟ ਕੀਤਾ ਕਿ ਸੈਣੀ ਭਵਨ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਮਹਾਂਸਭਾ ਨੇ ਐਲਾਨ ਕੀਤਾ ਕਿ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਜਲਦ ਹੀ ਸੁਪਰੀਮ ਕੋਰਟ ਦਾ ਰੁੱਖ ਕੀਤਾ ਜਾਵੇਗਾ ਅਤੇ ਭਵਨ ਨੂੰ ਢਾਹੁਣ ਦੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਵੇਗੀ । ਮਹਾਂਸਭਾ ਦੇ ਆਗੂਆਂ ਨੇ ਕਿਹਾ ਕਿ ਸੈਣੀ ਭਵਨ ਨੂੰ ਬਚਾਉਣ ਲਈ ਉਹ ਕਾਨੂੰਨੀ ਅਤੇ ਜਨਤਕ ਪੱਧਰ ’ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ । ਮਾਮਲੇ ਨੂੰ ਲੈ ਕੇ ਇਲਾਕੇ ਵਿਚ ਵੀ ਚਰਚਾ ਤੇਜ਼ ਹੋ ਗਈ ਹੈ ।