02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਈਕੋ ਕਲੱਬ ਇੰਚਾਰਜਾਂ ਲਈ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਲਗਾਈ

ਪਠਾਨਕੋਟ, 2 ਨਵੰਬਰ (ਵਿਨੋਦ)- ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਹੋਟਲ ਜ਼ੋਨ ਪਠਾਨਕੋਟ ਵਿਖੇ ਈਕੋ ਕਲੱਬ ਇੰਚਾਰਜਾਂ ਲਈ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਗਈ। ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ (ਸਟੇਟ ਨੋਡਲ ਏਜੰਸੀ) ਵਲੋਂ ਕਰਵਾਇਆ ਗਿਆ ਤੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਹੋਇਆ।

ਅਜੀਤ ਡੈਸਕ 03-11-2026
ਪਠਾਨਕੋਟ, 2 ਨਵੰਬਰ (ਵਿਨੋਦ)- ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਹੋਟਲ ਜ਼ੋਨ ਪਠਾਨਕੋਟ ਵਿਖੇ ਈਕੋ ਕਲੱਬ ਇੰਚਾਰਜਾਂ ਲਈ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਗਈ। ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ (ਸਟੇਟ ਨੋਡਲ ਏਜੰਸੀ) ਵਲੋਂ ਕਰਵਾਇਆ ਗਿਆ ਤੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਹੋਇਆ। ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਦੀ ਦੇਖ-ਰੇਖ ਹੇਠ ਲਗਾਈ ਗਈ। ਇਸ ਮੌਕੇ ਸਵਤੰਤਰ ਕੁਮਾਰ, ਬੀ.ਐਨ.ਓ. ਪਠਾਨਕੋਟ ਬਲਾਕ-3 ਤੇ ਹਰਿੰਦਰ ਸੈਣੀ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਅਕ ਸਿਖਲਾਈ ਸੰਸਥਾਨ ਪਠਾਨਕੋਟ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ । ਵਰਕਸ਼ਾਪ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਤੇ ਤਰਨਤਾਰਨ ਜ਼ਿਲ੍ਹਿਆਂ ਤੋਂ ਲਗਪਗ 140 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ। ਅਜੇ ਭੋਗਲ, ਸਾਇੰਸ ਮਾਸਟਰ ਨੇ ਸਾਰੇ ਹਾਜ਼ਰ ਲੋਕਾਂ ਨੂੰ ਮਿਸ਼ਨ ਲਾਈਫ ਦੀ ਸਹੁੰ ਚੁੱਕਾਈ। ਸੰਜੀਵ ਸ਼ਰਮਾ, ਡੀ.ਆਰ.ਸੀ. ਨੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਪੋਰਟਲ ਤੇ ਐਪਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਲਿਡ ਵੇਸਟ ਮੈਨੇਜਮੈਂਟ ਮਾਹਿਰ ਸੰਜੀਵ ਗੌਤਮ, ਨਵਨੀਤ ਸ਼ਰਮਾ ਕਮਿਊਨਿਟੀ ਫੈਸਿਲੀਟੇਟਰ, ਡਾ: ਸੁਗੰਧੀ ਮਹਾਜਨ ਐਮ.ਡੀ. ਮੈਡੀਸਨ (ਯੂ.ਐਸ.ਏ.) ਤੇ ਡੀ.ਐਮ. ਕਾਰਡੀਓਲੋਜੀ, ਐਸੋਸੀਏਟ ਪ੍ਰੋਫੈਸਰ ਡਾ: ਦੀਪਕ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ, ਰਮਨ ਕੁਮਾਰ, ਸਤਿੰਦਰ ਸਿੰਘ, ਵਿਨੋਦ ਕੁਮਾਰ, ਭੁਪਿੰਦਰ ਸਿੰਘ, ਰਾਜੇਸ਼ ਸਲਵਾਨ, ਰਾਮ ਪ੍ਰਸਾਦ, ਅਜੈ ਕੁਮਾਰ ਭੋਗਲ ਅਤੇ ਬ੍ਰਿਜ ਰਾਜ ਅਧਿਆਪਕ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਸਾਲਾਨਾ ਸਮਾਗਮ ਅਗਲੀ ਖ਼ਬਰ ਰਾਸ਼ਟਰੀ ਏਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।