17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਲਾਇਨਜ਼ ਕਲੱਬ ਨੇ ਭੇਟ ਕੀਤੀਆਂ ਕਾਪੀਆਂ

ਪਠਾਨਕੋਟ, 16 ਸਤੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੀ ਦੇਖ-ਰੇਖ ਹੇਠ ਸ਼ਿਸ਼ੂ ਵਾਟਿਕਾ ਸਕੂਲ ਵਿਖੇ ਸਮਾਜ ਸੇਵਾ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ । ਇਸ ਮੌਕੇ ਕਲੱਬ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਿਯੋਗ ਦੇਣ ਦੇ ਉਦੇਸ਼ ਨਾਲ ਸਕੂਲ ਨੂੰ 200 ਬੱਚਿਆਂ ਲਈ ਕਾਪੀਆਂ ਭੇਟ ਕੀਤੀਆਂ ਗਈਆਂ ।

ਅਜੀਤ ਡੈਸਕ 17-09-2026
ਪਠਾਨਕੋਟ, 16 ਸਤੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੀ ਦੇਖ-ਰੇਖ ਹੇਠ ਸ਼ਿਸ਼ੂ ਵਾਟਿਕਾ ਸਕੂਲ ਵਿਖੇ ਸਮਾਜ ਸੇਵਾ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ । ਇਸ ਮੌਕੇ ਕਲੱਬ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਿਯੋਗ ਦੇਣ ਦੇ ਉਦੇਸ਼ ਨਾਲ ਸਕੂਲ ਨੂੰ 200 ਬੱਚਿਆਂ ਲਈ ਕਾਪੀਆਂ ਭੇਟ ਕੀਤੀਆਂ ਗਈਆਂ । ਵਿਜੇ ਵਰਮਾ ਨੇ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦੀ ਸਮੱਗਰੀ ਮੁਹੱਈਆ ਕਰਵਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ । ਲਾਇਨ ਵਿਜੇ ਪਾਸੀ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਲਈ ਕੀਤਾ ਗਿਆ ਸਹਿਯੋਗ ਸਮਾਜ ਦੇ ਬਿਹਤਰ ਭਵਿੱਖ ਲਈ ਨਿਵੇਸ਼ ਦੇ ਬਰਾਬਰ ਹੈ । ਇਸ ਮੌਕੇ ਸਕੱਤਰ ਸ਼ਰਨਜੀਤ ਸਿੰਘ, ਪੀ. ਆਰ. ਓ. ਪੰਕਜ ਮਹਿਤਾ ਅਤੇ ਕੈਸ਼ੀਅਰ ਹਰਜੀਤ ਸਿੰਘ, ਜਯੰਤ ਸ਼ਰਮਾ, ਐਮ.ਡੀ. ਮਧੂਬਾਲਾ, ਮਮਤਾ ਗੁਪਤਾ, ਸ਼ਾਲਿਨੀ, ਵਿਨੈ, ਸੋਨੀਆ, ਸੰਦੀਪ ਸਰੀਨ, ਪ੍ਰਿੰਸੀਪਲ ਪ੍ਰਵੀਨ, ਸੰਜੀਵ ਗੁਪਤਾ ਤੇ ਨਰੇਂਦਰ ਗੁਪਤਾ ਸਮੇਤ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਫਾਸਟਵੇਅ ਕੇਬਲ ਦਾ ਪ੍ਰਤੀ ਮਹੀਨਾ ਕਿਰਾਇਆ ਜ਼ਿਆਦਾ ਤੇ ਚੈਨਲ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।