15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਇਨਰਵ੍ਹੀਲ ਕਲੱਬ ਨੇ ਕੈਂਸਰ ਪੀੜਤ ਦੀ ਮਦਦ ਲਈ ਵਧਾਇਆ ਸਹਾਇਤਾ ਦਾ ਹੱਥ

ਪਠਾਨਕੋਟ, 14 ਸਤੰਬਰ (ਸੰਧੂ)-ਇਨਰਵ੍ਹੀਲ ਕਲੱਬ ਪਠਾਨਕੋਟ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਕੈਂਸਰ ਪੀੜਤ ਇਕ ਲੋੜਵੰਦ ਵਿਅਕਤੀ ਨੂੰ ਇਲਾਜ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ । ਕਲੱਬ ਦੀ ਪ੍ਰਧਾਨ ਮਿਨਲ ਘਈ ਨੇ ਦੱਸਿਆ ਕਿ ਬਿਮਾਰੀ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਪ੍ਰਭਾਵਿਤ ਹੋਣ ਕਰਕੇ ਮਹਿੰਗਾ ਇਲਾਜ ਕਰਵਾਉਣਾ ਮੁਸ਼ਕਿਲ ਹੋ ਰਿਹਾ ਸੀ ।

ਅਜੀਤ ਡੈਸਕ 15-09-2026
ਪਠਾਨਕੋਟ, 14 ਸਤੰਬਰ (ਸੰਧੂ)-ਇਨਰਵ੍ਹੀਲ ਕਲੱਬ ਪਠਾਨਕੋਟ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਕੈਂਸਰ ਪੀੜਤ ਇਕ ਲੋੜਵੰਦ ਵਿਅਕਤੀ ਨੂੰ ਇਲਾਜ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ । ਕਲੱਬ ਦੀ ਪ੍ਰਧਾਨ ਮਿਨਲ ਘਈ ਨੇ ਦੱਸਿਆ ਕਿ ਬਿਮਾਰੀ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਪ੍ਰਭਾਵਿਤ ਹੋਣ ਕਰਕੇ ਮਹਿੰਗਾ ਇਲਾਜ ਕਰਵਾਉਣਾ ਮੁਸ਼ਕਿਲ ਹੋ ਰਿਹਾ ਸੀ । ਕਲੱਬ ਵਲੋਂ ਇਲਾਜ ਜਾਰੀ ਰੱਖਣ ’ਚ ਸਹਿਯੋਗ ਦੇਣ ਲਈ ਇਹ ਮਦਦ ਕੀਤੀ ਗਈ । ਮਿਨਲ ਘਈ ਨੇ ਕਿਹਾ ਕਿ ਇਨਰਵ੍ਹੀਲ ਕਲੱਬ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ਰਹਿੰਦਾ ਹੈ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਕਰਨਾ ਕਲੱਬ ਦੀ ਪ੍ਰਮੁੱਖ ਤਰਜ਼ੀਹ ਹੈ । ਇਸ ਮੌਕੇ ਸੁਨੀਤਾ ਖੋਸਲਾ, ਲਵਲੀ ਜੁਨੇਜਾ, ਸਰੋਜ ਪੁਰੀ, ਪ੍ਰੀਤ ਸ਼ਿੰਗਾਰੀ, ਨਤਾਸ਼ਾ, ਦਮਨ, ਵੰਦਨਾ ਗੁਪਤਾ, ਜਸਲੀਨ ਚੱਢਾ, ਅਸ਼ਮੀਤ ਚੱਢਾ, ਰਮਾ ਮਹਾਜਨ, ਡੌਲੀ ਮਰਵਾਹਾ ਅਤੇ ਪ੍ਰਾਚੀ ਕੋਹਲੀ ਸਮੇਤ ਕਲੱਬ ਦੀਆਂ ਹੋਰ ਮੈਂਬਰ ਮੌਜੂਦ ਸਨ ।
ਪਿਛਲੀ ਖ਼ਬਰ ਬਿਜਲੀ ਕੱਟਾਂ ਵਿਰੁੱਧ ਕਿਸਾਨ, ਮਜ਼ਦੂਰਾਂ ਵਲੋਂ ਐਸ.ਈ. ਪਾਵਰਕਾਮ ਦਫ਼ਤਰ ਅੱਗੇ ਧਰਨਾ * ਮੰਗ ਪੱਤਰ ਸੌਂਪ ਕੇ ਦਿੱਤੀ ਪੱਕੇ... ਅਗਲੀ ਖ਼ਬਰ ਮਾਤਾ ਆਸ਼ਾਪੂਰਣੀ ਜੀ ਦੇ 56ਵੇਂ ਸਾਲਾਨਾ ਜਾਗਰਨ ’ਚ ਉਮੜਿਆ ਸ਼ਰਧਾ ਦਾ ਸੈਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।