12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਲਾਇਨ ਐਮ.ਜੇ.ਐਫ. ਰਣਬੀਰ ਸਿੰਘ ਵਾਲੀਆ ਦੇ ਜਨਮ ਦਿਨ ਮੌਕੇ ਸੈਰਗਾਹ ਸਥਲ ’ਤੇ ਸ਼ੈੱਡ ਦਾ ਨਿਰਮਾਣ ਸ਼ੁਰੂ

ਪਠਾਨਕੋਟ, 11 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਐਮ. ਜੇ.

ਅਜੀਤ ਡੈਸਕ 12-09-2026
ਪਠਾਨਕੋਟ, 11 ਸਤੰਬਰ (ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਐਮ.ਜੇ.ਐਫ. ਰਣਬੀਰ ਸਿੰਘ ਵਾਲੀਆ ਦੇ ਜਨਮ ਦਿਨ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਦੀ ਅਗਵਾਈ ਹੇਠ ਅਬਰੋਲ ਨਗਰ ਨਵਾਂ ਪੁਲ ਸਥਿਤ ਸੈਰਗਾਹ ਸਥਲ ’ਤੇ ਲੋਕਾਂ ਦੀ ਸਹੂਲਤ ਲਈ ਸ਼ੈਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਚੇਅਰਮੈਨ ਇਨਵਾਇਰਮੈਂਟ ਲਾਇਨ ਭਾਰਤ ਗੁਪਤਾ ਅਤੇ ਜੀ.ਐਮ.ਟੀ. ਕੋਆਰਡੀਨੇਟਰ ਪੀ.ਡੀ.ਜੀ. ਲਾਇਨ ਸੂਦੀਪ ਗਰਗ ਵਿਸ਼ੇਸ਼ ਤੌਰ ’ਤੇ ਪਹੁੰਚੇ । ਉਨ੍ਹਾਂ ਰਿਬਨ ਕੱਟ ਕੇ ਸ਼ੈਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ । ਪ੍ਰੋਜੈਕਟ ਚੇਅਰਮੈਨ ਦੀ ਭੂਮਿਕਾ ਚਾਰਟਰ ਪ੍ਰਧਾਨ ਰਣਬੀਰ ਸਿੰਘ ਵਾਲੀਆ ਤੇ ਅਰੁਣ ਜੌਲੀ ਨੇ ਨਿਭਾਈ । ਇਸ ਦੌਰਾਨ ਮਹਿਮਾਨਾਂ ਤੇ ਲਾਇਨ ਮੈਂਬਰਾਂ ਨੇ ਰਣਬੀਰ ਸਿੰਘ ਵਾਲੀਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਰਣਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਸਟਾਰ ਵਲੋਂ ਸੈਰਗਾਹ ਸਥਲ ’ਤੇ ਲੋਕਾਂ ਦੀ ਸਹੂਲਤ ਲਈ ਬੈਠਣ ਵਾਸਤੇ 20 ਬੈਂਚ ਅਤੇ 650 ਬੂਟੇ ਲਗਾਏ ਗਏ ਹਨ । ਪਾਰਕ ਦੇ ਪ੍ਰਵੇਸ਼ ਦੁਆਰ ’ਤੇ ਗੇਟ ਵੀ ਬਣਾਇਆ ਗਿਆ ਹੈ । ਵਾਈਸ ਪ੍ਰਧਾਨ ਐਮ.ਜੇ.ਐਫ. ਇੰਦਰਜੋਤ ਸਿੰਘ ਤੇ ਪ੍ਰੋਜੈਕਟ ਚੇਅਰਮੈਨ ਅਰੁਣ ਜੌਲੀ ਖੁਦ ਟਰੈਕ ਨੂੰ ਸੰਵਾਰਨ ਤੇ ਇਸ ਦੀ ਦੇਖਭਾਲ ਵਿਚ ਯੋਗਦਾਨ ਪਾ ਰਹੇ ਹਨ । ਰਣਬੀਰ ਸਿੰਘ ਵਾਲੀਆ ਨੇ ਕਿਹਾ ਕਿ ਲਾਇਨਜ਼ ਕਲੱਬ ਸਟਾਰ ਦਾ ਮੁੱਖ ਮਕਸਦ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਹੈ । ਇਸ ਮੌਕੇ ਭਾਰਤ ਗੁਪਤਾ ਅਤੇ ਪੀ.ਡੀ.ਜੀ. ਲਾਇਨ ਸੂਦੀਪ ਗਰਗ ਨੇ ਲਾਇਨਜ਼ ਕਲੱਬ ਸਟਾਰ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਵਾਤਾਵਰਨ ਸੰਭਾਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸੈਕਟਰੀ ਐਮ.ਜੇ.ਐਫ. ਹਰਜੀਤ ਸੈਣੀ, ਖ਼ਜ਼ਾਨਚੀ ਪ੍ਰਦੀਪ ਖੋਸਲਾ, ਪੀ.ਆਰ.ਓ. ਰਾਜੇਸ਼ ਵਰਮਾ, ਵਾਈਸ ਪ੍ਰਧਾਨ ਐਮ.ਜੇ.ਐਫ. ਇੰਦਰਜੋਤ ਸਿੰਘ, ਵਾਈਸ ਪ੍ਰਧਾਨ ਐਮਜੇਐਫ ਪਰਮਪਾਲ ਸਿੰਘ ਕਾਹਲੋਂ, ਸੁਨੀਲ ਸ਼ਰਮਾ, ਸੋਨੂੰ ਵਰਮਾ, ਰਮੇਸ਼ ਮਹਾਜਨ, ਕਰਨਜੀਤ ਸਿੰਘ, ਹਰਸ਼ ਮਹਾਜਨ, ਪ੍ਰਭਦੀਪ ਸਿੰਘ ਮਾਂਗਟ, ਜਗਮੋਹਨ ਘੁੰਮਣ, ਬੰਟੀ ਵਾਲੀਆ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਨਵ-ਨਿਯੁਕਤ ਐਸ.ਐਸ.ਪੀ. ਮਨਪ੍ਰੀਤ ਸਿੰਘ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ ਅਗਲੀ ਖ਼ਬਰ ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਦੰਦਾਂ ਦੀ ਜਾਂਚ ਸੰਬੰਧੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।