12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਦੰਦਾਂ ਦੀ ਜਾਂਚ ਸੰਬੰਧੀ ਕੈਂਪ

ਪਠਾਨਕੋਟ, 11 ਸਤੰਬਰ (ਸੁਮਿਤ)-ਪਠਾਨਕੋਟ ਵਿਚ ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸਮਾਜ ਸੇਵਾ ਦੀ ਦਿਸ਼ਾ ’ਚ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ । ਸਮਿਤੀ ਵਲੋਂ ਸੰਜੀਵ ਮਲਹਾਨ ਦੀ ਅਗਵਾਈ ਹੇਠ ਸਵਰਗੀ ਗਰਦਾਰੀ ਲਾਲ ਡੋਗਰਾ ਦੀ ਯਾਦ ’ਚ ਐਮ.

ਅਜੀਤ ਡੈਸਕ 12-09-2026
ਪਠਾਨਕੋਟ, 11 ਸਤੰਬਰ (ਸੁਮਿਤ)-ਪਠਾਨਕੋਟ ਵਿਚ ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸਮਾਜ ਸੇਵਾ ਦੀ ਦਿਸ਼ਾ ’ਚ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ । ਸਮਿਤੀ ਵਲੋਂ ਸੰਜੀਵ ਮਲਹਾਨ ਦੀ ਅਗਵਾਈ ਹੇਠ ਸਵਰਗੀ ਗਰਦਾਰੀ ਲਾਲ ਡੋਗਰਾ ਦੀ ਯਾਦ ’ਚ ਐਮ.ਸੀ. ਬਾਜ਼ਾਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਦੰਦ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ ਡਾ: ਸਫਾਲੀ ਮਹਾਜਨ ਤੇ ਉਨ੍ਹਾਂ ਦੀ ਟੀਮ ਵਲੋਂ ਸਕੂਲ ’ਚ ਪੜ੍ਹ ਰਹੇ ਸਾਰੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ । ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਤੇ ਚੰਗੀ ਸਿਹਤ ਪ੍ਰਤੀ ਜਾਗਰੂਕ ਵੀ ਕੀਤਾ ਗਿਆ । ਕੈਂਪ ਦੌਰਾਨ ਸਮਿਤੀ ਵਲੋਂ ਬੱਚਿਆਂ ਨੂੰ ਸਟੇਸ਼ਨਰੀ, ਬਿਸਕੁਟ ਤੇ ਫਲ ਵੀ ਵੰਡੇ ਗਏ । ਇਸ ਮੌਕੇ ਮੁੱਖ ਮਹਿਮਾਨ ਦੁਸ਼ਯੰਤ ਕੁਮਾਰ ਨੇ ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ । ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਸੁਖਜੀਤ ਕੌਰ ਨੇ ਵੀ ਗੌਰੀ ਸ਼ੰਕਰ ਸੇਵਾ ਸਮਿਤੀ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਜਾਂਚ ਕੈਂਪ ਬੱਚਿਆਂ ਲਈ ਬੇਹੱਦ ਲਾਭਦਾਇਕ ਹਨ । ਪ੍ਰੋਗਰਾਮ ਦੌਰਾਨ ਅਮਨ, ਸ਼ੈਵੀ, ਮੰਜੂ ਬਾਲਾ, ਮੋਨਿਕਾ ਅਰੋੜਾ, ਰਾਜਨ, ਵਿਜੇ ਕੁਮਾਰ ਸਮੇਤ ਸਮਿਤੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ ।
ਪਿਛਲੀ ਖ਼ਬਰ ਲਾਇਨ ਐਮ.ਜੇ.ਐਫ. ਰਣਬੀਰ ਸਿੰਘ ਵਾਲੀਆ ਦੇ ਜਨਮ ਦਿਨ ਮੌਕੇ ਸੈਰਗਾਹ ਸਥਲ ’ਤੇ ਸ਼ੈੱਡ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।