12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਿਹਾਇਸ਼ੀ ਘਰ ਤੇ ਦੁਕਾਨਾਂ ਅੱਗੇ ਲੱਗੇ ਸਰਕਾਰੀ ਰੁੱਖ ਕਰ ਰਹੇ ਹਨ ਭਾਰੀ ਨੁਕਸਾਨ

ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਲੇ-ਦੁਆਲੇ ਤੇ ਦਿਹਾਤੀ ਖੇਤਰ ਅੰਦਰ ਕੋਠੀਆਂ ਤੇ ਕਾਰੋਬਾਰੀ ਦੁਕਾਨਾਂ ਅੱਗੇ ਸਰਕਾਰੀ ਰੁੱਖ ਕਈ ਸਾਲਾ ਤੋਂ ਲੱਗੇ ਹਨ ਜੋ ਹਨੇਰੀ ਦੌਰਾਨ ਦੁਕਾਨਦਾਰਾਂ ਤੇ ਕੋਠੀ ਮਾਲਕਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਜਦੋਂ ਕਿ ਵਣ ਵਿਭਾਗ ਗੁਰਦਾਸਪੁਰ ਨੂੰ ਇਹ ਪੁਰਾਣੇ ਰੁੱਖ ਕਟਵਾਉਣ ਲਈ ਕਈ ਵਾਰ ਲਿਖਤੀ ਤੇ ਜ਼ੁਬਾਨੀ ਬੇਨਤੀਆਂ ਕੀਤੀਆਂ ਹਨ।

ਚੇਅਰਮੈਨ ਡਾ: ਸਤਵਿੰਦਰ ਸਿੰਘ 12-09-2026
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਲੇ-ਦੁਆਲੇ ਤੇ ਦਿਹਾਤੀ ਖੇਤਰ ਅੰਦਰ ਕੋਠੀਆਂ ਤੇ ਕਾਰੋਬਾਰੀ ਦੁਕਾਨਾਂ ਅੱਗੇ ਸਰਕਾਰੀ ਰੁੱਖ ਕਈ ਸਾਲਾ ਤੋਂ ਲੱਗੇ ਹਨ ਜੋ ਹਨੇਰੀ ਦੌਰਾਨ ਦੁਕਾਨਦਾਰਾਂ ਤੇ ਕੋਠੀ ਮਾਲਕਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਜਦੋਂ ਕਿ ਵਣ ਵਿਭਾਗ ਗੁਰਦਾਸਪੁਰ ਨੂੰ ਇਹ ਪੁਰਾਣੇ ਰੁੱਖ ਕਟਵਾਉਣ ਲਈ ਕਈ ਵਾਰ ਲਿਖਤੀ ਤੇ ਜ਼ੁਬਾਨੀ ਬੇਨਤੀਆਂ ਕੀਤੀਆਂ ਹਨ। ਪਰ ਉਹ ਵੀ ਰੁੱਖਾਂ ਨੂੰ ਕਟਵਾਉਣ ਤੋਂ ਅਸਫ਼ਲ ਰਹੇ ਹਨ। ਇਸ ਸਬੰਧੀ ਤਾਲਿਬਪੁਰ ਤੋਂ ਕੋਠੀ ਮਾਲਕ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਰਕਾਰੀ ਦਰੱਖਤ ਕੋਠੀਆਂ ਦੇ ਬਿਲਕੁਲ ਨੇੜੇ ਹਨ ਤੇ ਜਦੋਂ ਹਨੇਰੀ ਆਉਂਦੀ ਹੈ ਤਾਂ ਘਰਾਂ ਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਕਰਦੇ ਹਨ। ਇਥੋਂ ਤੱਕ ਕਿ ਕਈ ਵਾਰ ਕੋਠੀਆਂ ਦੀ ਟੁੱਟ ਭੱਜ ਹੁੰਦੀ ਹੈ ਤੇ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਠਾਇਆ ਜਾ ਰਿਹਾ ਹੈ ਤੇ ਉਹ ਵੀ ਇਸ ਪਾਸੇ ਗੰਭੀਰ ਨਹੀਂ ਹੈ। ਜਿਸ ਕਰਕੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਸਾਬਕਾ ਸਰਪੰਚ ਪ੍ਰੇਮ ਲਾਲ ਸ਼ਰਮਾ ਨੇ ਦੱਸਿਆ ਕਿ ਪੁੱਲ ਤਿਬੜੀ, ਪੁਰਾਣਾ ਸ਼ਾਲਾ, ਸੈਦੋਵਾਲ ਕਲਾ ਤੇ ਹੋਰ ਮੁੱਖ ਸੜਕਾਂ ’ਤੇ ਸਰਕਾਰੀ ਮੁਨਿਆਦ ਪੁਗ ਚੁੱਕੇ ਰੁਖ ਲੱਗੇ ਹਨ। ਇਹ ਰੁੱਖ ਕਈ ਵਾਰ ਡਿੱਗ ਪੈਂਦੇ ਹਨ, ਇਸ ਨਾਲ ਮਹਿਕਮੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਕਈ ਵਾਰ ਇਹ ਰੁੱਖ ਚੋਰੀ ਵੀ ਹੋ ਜਾਂਦੇ ਹਨ। ਉਨ੍ਹਾਂ ਵਣ ਵਿਭਾਗ ਪੰਜਾਬ ਮੰਤਰੀ ਪਾਸੋਂ ਮੰਗ ਕੀਤੀ ਕਿ ਕੋਠੀਆਂ ਤੇ ਦੁਕਾਨਾਂ ਅੱਗੇ ਖੜੇ ਰੁੱਖਾਂ ਨੂੰ ਕਟਵਾਉਣ ਲਈ ਵਣ ਵਿਭਾਗ ਗੁਰਦਾਸਪੁਰ ਨੂੰ ਹਦਾਇਤਾਂ ਕੀਤੀਆਂ ਜਾਣ ਤਾਂ ਜੋ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ।
ਪਿਛਲੀ ਖ਼ਬਰ ਪੁਲਿਸ ਤੇ ਬੀ.ਐਸ.ਐਫ.ਵਲੋਂ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਿਸਤੌਲ ਤੇ ਤਿੰਨ ਮੈਗਜ਼ੀਨ ਬਰ... ਅਗਲੀ ਖ਼ਬਰ ਸਿਟੀ ਹਸਪਤਾਲ ਵਿਖੇ 17 ਸਤੰਬਰ ਨੂੰ ਲੱਗੇਗਾ ਮੁਫ਼ਤ ਆਈ.ਵੀ.ਐਫ ਤੇ ਬਾਂਝਪਨ ਸਲਾਹ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।