13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਿਟੀ ਹਸਪਤਾਲ ਵਿਖੇ 17 ਸਤੰਬਰ ਨੂੰ ਲੱਗੇਗਾ ਮੁਫ਼ਤ ਆਈ.ਵੀ.ਐਫ ਤੇ ਬਾਂਝਪਨ ਸਲਾਹ ਕੈਂਪ

ਗੁਰਦਾਸਪੁਰ, 11 ਸਤੰਬਰ (ਗੁਰਪ੍ਰਤਾਪ ਸਿੰਘ)-ਬੇਔਲਾਦ ਜੋੜਿਆਂ ਲਈ ਆਸ ਦੀ ਨਵੀਂ ਕਿਰਨ ਲੈ ਕੇ ਈ. ਐਮ.

ਹਸਪਤਾਲ ਪ੍ਰਬੰਧਕ ਨਾਲ ਡਾ: ਗੀਤਾਂਜਲੀ। 12-09-2026
ਗੁਰਦਾਸਪੁਰ, 11 ਸਤੰਬਰ (ਗੁਰਪ੍ਰਤਾਪ ਸਿੰਘ)-ਬੇਔਲਾਦ ਜੋੜਿਆਂ ਲਈ ਆਸ ਦੀ ਨਵੀਂ ਕਿਰਨ ਲੈ ਕੇ ਈ.ਐਮ.ਸੀ ਗਰੁੱਪ ਆਫ ਹੌਸਪੀਟਲਸ ਵਲੋਂ ਸਿਟੀ ਹਸਪਤਾਲ ਵਿਖੇ 17 ਸਤੰਬਰ ਨੂੰ ਇਕ ਵਿਸ਼ੇਸ਼ ਮੁਫ਼ਤ ਆਈ.ਵੀ.ਐਫ ਅਤੇ ਬਾਂਝਪਨ ਸਲਾਹ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲੇਗਾ। ਜਿਸ ’ਚ ਸੰਤਾਨ ਪ੍ਰਾਪਤੀ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਨੂੰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਡਾਕਟਰੀ ਸਲਾਹ ਦਿੱਤੀ ਜਾਵੇਗੀ। ਵਿਸ਼ੇਸ਼ ਕੈਂਪ ਦੀ ਅਗਵਾਈ ਦੇਸ਼ ਦੀ ਜਾਣੀ-ਮਾਣੀ ਆਈ.ਵੀ.ਐਫ ਸਪੈਸ਼ਲਿਸਟ ਡਾ: ਗੀਤਾਂਜਲੀ ਕਰਨਗੇ। ਜਿਨ੍ਹਾਂ ਜੋੜਿਆਂ ਨੂੰ ਲੰਬੇ ਸਮੇਂ ਤੋਂ ਗਰਭਧਾਰਣ ਕਰਨ ’ਚ ਮੁਸ਼ਕਿਲ ਆ ਰਹੀ ਹੈ ਜਾਂ ਕਿਸੇ ਹੋਰ ਪ੍ਰਕਾਰ ਦੀ ਫਰਟੀਲਿਟੀ ਸਬੰਧੀ ਸਮੱਸਿਆ ਹੈ, ਉਹ ਇਸ ਕੈਂਪ ਵਿਚ ਪਹੁੰਚ ਕੇ ਮਾਹਿਰਾਂ ਤੋਂ ਆਪਣੀ ਜਾਂਚ ਤੇ ਸਹੀ ਮਾਰਗ ਦਰਸ਼ਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਂਪ ’ਚ ਆਉਣ ਵਾਲੇ ਯੋਗ ਮਰੀਜ਼ਾਂ ਨੂੰ ਆਈ.ਵੀ.ਐਫ ਪੈਕੇਜ ’ਤੇ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ| ਹਸਪਤਾਲ ਪ੍ਰਬੰਧਕਾਂ ਨੇ ਗੁਰਦਾਸਪੁਰ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋੜਵੰਦ ਜੋੜਿਆਂ ਨੂੰ ਅਪੀਲ ਕੀਤੀ ਕਿ ਉਹ 17 ਸਤੰਬਰ ਨੂੰ ਸਿਟੀ ਹਸਪਤਾਲ ਪਹੁੰਚ ਕੇ ਮੁਫ਼ਤ ਕੈਂਪ ਤੇ ਵਿਸ਼ੇਸ਼ ਛੋਟ ਦਾ ਲਾਭ ਉਠਾਉਣ।
ਪਿਛਲੀ ਖ਼ਬਰ ਰਿਹਾਇਸ਼ੀ ਘਰ ਤੇ ਦੁਕਾਨਾਂ ਅੱਗੇ ਲੱਗੇ ਸਰਕਾਰੀ ਰੁੱਖ ਕਰ ਰਹੇ ਹਨ ਭਾਰੀ ਨੁਕਸਾਨ ਅਗਲੀ ਖ਼ਬਰ ਹੈਰੋਇਨ ਤੇ 2 ਕਾਰਾਂ ਸਮੇਤ 6 ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।