04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੀ.ਏ.ਵੀ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਦੀਨਾਨਗਰ, 3 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ. ਐਸ.

ਅਜੀਤ ਡੈਸਕ 04-09-2026
ਦੀਨਾਨਗਰ, 3 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ.ਐਸ.ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ’ਚ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਰਾਧਾ ਕ੍ਰਿਸ਼ਨ ਦੇ ਰੂਪ ਵਿਚ ਸੱਜੇ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ’ਤੇ ਅਧਾਰਿਤ ਸਿੱਖਿਆਵਾਂ, ਨਾਚ, ਗੀਤ ਤੇ ਹੋਰ ਪੇਸ਼ਕਾਰੀਆਂ ਦਿੱਤੀਆਂ। ਸੁੰਦਰ ਪਾਲਕੀ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸ਼ੁਸੋਭਿਤ ਕਰਕੇ ਸਕੂਲ ’ਚ ਵਿਸ਼ੇਸ਼ ਪਾਲਕੀ ਯਾਤਰਾ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੁਮਨ ਖਜੂਰੀਆ ਨੇ ਵਿਦਿਆਰਥੀਆਂ ਨੂੰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸੱਚ ਤੇ ਚੰਗੇ ਕਰਮਾਂ ਨੂੰ ਅਪਣੇ ਜੀਵਨ ’ਚ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਭੂਮੀ ਮਹਾਜਨ ਨੇ ਭਾਗਵਤ ਗੀਤਾ ਦਾ ਸਾਰ ਸਲੋਕਾਂ ਰਾਹੀਂ ਸਮਝਾਇਆ। ਪ੍ਰਿੰਸੀਪਲ ਰਚਨਾ ਸੈਣੀ ਨੇ ਕਿਹਾ ਕਿ ਜੀਵਨ ’ਚ ਭਾਵੇਂ ਕਿੰਨੀਆਂ ਵੀ ਔਕੜਾਂ ਆਉਣ। ਪਰ ਸੱਚ ਦਾ ਸਾਥ ਕਦੇ ਵੀ ਨਹੀਂ ਛੱਡਣਾ ਚਾਹੀਦਾ। ਮੰਚ ਸੰਚਾਲਨ ਪੂਜਾ ਸ਼ਰਮਾ ਅਤੇ ਸ਼ਲਾਗਾ ਵਲੋਂ ਨਿਭਾਇਆ ਗਿਆ। ਇਸ ਮੌਕੇ ਕਮਲੇਸ਼ ਵਰਮਾ, ਸੀਤਾ ਰਾਮ ਮਹਾਜਨ, ਮਨੂ ਕਾਂਸਰਾ, ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ, ਪੀ.ਆਰ.ਓ ਸੰਦੀਪ ਠਾਕੁਰ ਅਤੇ ਜਿਓਤੀ ਗੁਪਤਾ ਵੀ ਮੌਜੂਦ ਸਨ ।
ਪਿਛਲੀ ਖ਼ਬਰ ਗੁਰੂ ਹਰਿ ਕ੍ਰਿਸ਼ਨ ਪਬਲਿਕ ਸੀਨੀ.ਸੈਕੰ.ਸਕੂਲ ਨਬੀਪੁਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦਾ ਹੈਂਡਬਾਲ ’ਚ ਦਬਦਬਾ ਕਾਇਮ * ਲਗਾਤਾਰ ਤੀਜੀ ਵਾਰ ਜ਼ਿਲ੍ਹੇ ’ਚ ਪਹਿਲਾ ਸਥਾਨ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।