02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹਾਦਸੇ ਦੀ ਉਡੀਕ ’ਚ ਸਿੱਧਵਾਂ-ਧਾਰੀਵਾਲ ਰੋਡ ’ਤੇ ਖੜ੍ਹਾ ਸੁੱਕਾ ਰੁੱਖ ਸੜਕ ਵਿਚਕਾਰ ਝੁਕਿਆ ਹੋਇਆ ਕਿਸੇ ਵੇਲੇ ਡਿੱਗ ਸਕਦਾ

ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਡਿਫੈਂਸ ਰੋਡ ਵਜੋਂ ਜਾਣੀ ਜਾਂਦੀ ਸਿੱਧਵਾਂ-ਧਾਰੀਵਾਲ ਰੋਡ ’ਤੇ ਪਿੰਡ ਅਲਾਵਲਪੁਰ ਨੇੜੇ ਸੜਕ ਕਿਨਾਰੇ ਖੜ੍ਹਾ ਸੁੱਕਾ ਰੁੱਖ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਰੁੱਖ ਦਾ ਵੱਡਾ ਹਿੱਸਾ ਸੜਕ ਵੱਲ ਪੂਰੀ ਤਰ੍ਹਾਂ ਝੁਕਿਆ ਹੈ ਤੇ ਕਿਸੇ ਵੀ ਸਮੇਂ ਤੇਜ਼ ਹਵਾ ਜਾਂ ਮੀਂਹ ਦੌਰਾਨ ਇਹ ਸੜਕ ’ਤੇ ਡਿੱਗ ਸਕਦਾ ਹੈ।

ਅਜੀਤ ਡੈਸਕ 02-09-2026
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਡਿਫੈਂਸ ਰੋਡ ਵਜੋਂ ਜਾਣੀ ਜਾਂਦੀ ਸਿੱਧਵਾਂ-ਧਾਰੀਵਾਲ ਰੋਡ ’ਤੇ ਪਿੰਡ ਅਲਾਵਲਪੁਰ ਨੇੜੇ ਸੜਕ ਕਿਨਾਰੇ ਖੜ੍ਹਾ ਸੁੱਕਾ ਰੁੱਖ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਰੁੱਖ ਦਾ ਵੱਡਾ ਹਿੱਸਾ ਸੜਕ ਵੱਲ ਪੂਰੀ ਤਰ੍ਹਾਂ ਝੁਕਿਆ ਹੈ ਤੇ ਕਿਸੇ ਵੀ ਸਮੇਂ ਤੇਜ਼ ਹਵਾ ਜਾਂ ਮੀਂਹ ਦੌਰਾਨ ਇਹ ਸੜਕ ’ਤੇ ਡਿੱਗ ਸਕਦਾ ਹੈ। ਇਸ ਰਸਤੇ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਵਾਹਨ ਤੇ ਲੋਕ ਲੰਘਦੇ ਹਨ। ਸੁੱਕੇ ਰੁੱਖ ਕਾਰਨ ਖ਼ਾਸ ਕਰਕੇ ਰਾਤ ਸਮੇਂ ਹਾਦਸੇ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਇਹ ਰੁੱਖ ਸੜਕ ਵਿਚਕਾਰ ਇੰਨਾ ਝੁਕਿਆ ਹੈ ਕਿ ਬੱਸ ਡਿੱਗ ਹੀ ਪਿਆ। ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਇਸ ਖ਼ਤਰਨਾਕ ਰੁੱਖ ਨੂੰ ਤੁਰੰਤ ਹਟਾਇਆ ਜਾਵੇ ਤੇ ਇਸ ਸੜਕ ਕਿਨਾਰੇ ਮੌਜੂਦ ਹੋਰ ਸੁੱਕੇ ਤੇ ਖ਼ਤਰਨਾਕ ਰੁੱਖਾਂ ਦੀ ਕਟਾਈ ਕਰਵਾਉਣ ਸਮੇਤ ਪੂਰੀ ਤਰ੍ਹਾਂ ਸੁੱਕ ਚੁੱਕੇ ਦਰੱਖਤਾਂ ਨੂੰ ਹਟਾਇਆ ਜਾਵੇ। ਇਸ ਸੜਕ ’ਤੇ ਕਾਫੀ ਗਿਣਤੀ ਵਿਚ ਸੁੱਕੇ ਰੁੱਖ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਹਾਦਸੇ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਤਨਾਮ ਸਿੰਘ ਬੋਪਾਰਾਏ ਸਰਸਪੁਰ, ਕੁਲਜੀਤ ਸਿੰਘ ਸਾਬੀ, ਤਰਸੇਮ ਸਿੰਘ ਬਖਤਪੁਰ, ਗੁਰਵਿੰਦਰ ਸਿੰਘ ਲਵਲੀ, ਸੁਰਜੀਤ ਸਿੰਘ ਪੱਡਾ ਭੁੰਬਲੀ ਆਦਿ ਨੇ ਮੰਗ ਕੀਤੀ ਕਿ ਇਸ ਸੜਕ ਤੋਂ ਅਜਿਹੇ ਸੁੱਕੇ ਰੁੱਖਾਂ ਨੂੰ ਜਲਦ ਹਟਾਇਆ ਜਾਵੇ।
ਪਿਛਲੀ ਖ਼ਬਰ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ ਪਿੰਡ ਬੱਬੇਹਾਲੀ ਦਾ ਦੋ ਰੋਜ਼ਾ ਛਿੰਝ ਮੇਲਾ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਤੇ ਉਨ੍ਹਾਂ ਦੀ ਧਰਮਪਤਨੀ ਬਲਜੀਤ ਕੌਰ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।