23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪਿਛਲੇ 10 ਸਾਲਾਂ ਤੋਂ ਖਮਾਣੋਂ, ਬਸੀ ਪਠਾਣਾਂ, ਚੁੰਨੀ ਵਿਚ ਵਿਕਾਸ ਨਾ ਦੇ ਬਰਾਬਰ ਹੋਇਆ- ਡਾ. ਚੌਹਾਨ

ਸੰਘੋਲ, 22 ਨਵੰਬਰ (ਗੁਰਨਾਮ ਸਿੰਘ ਚੀਨਾ)-ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਐਸ. ਐਮ.

ਸਨਿਚਰਵਾਰ, 1 ਅਗਸਤ, 2026 23-11-2026
ਸੰਘੋਲ, 22 ਨਵੰਬਰ (ਗੁਰਨਾਮ ਸਿੰਘ ਚੀਨਾ)-ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਐਸ.ਐਮ.ਓ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਖਮਾਣੋਂ, ਬਸੀ ਪਠਾਣਾਂ ਤੇ ਚੁੰਨੀ ਕਲਾਂ ਤੇ ਪੂਰੇ ਹਲਕੇ ਬਸੀ ਪਠਾਣਾਂ ’ਚ ਵਿਕਾਸ ਦੇ ਕਾਰਜ ਸਿਰਫ਼ ਨਾਂਹ ਦੇ ਬਰਾਬਰ ਹੀ ਹੋਏ ਹਨ ਤੇ ਜੋ ਪਹਿਚਾਣ ਹਲਕੇ ਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਖਮਾਣੋਂ ਵਿਖੇ ਕੋਈ ਸੀਵਰੇਜ ਨਹੀਂ ਹੈ, ਕੋਈ ਕਾਲਜ ਨਹੀਂ ਹੈ ਅਤੇ ਨਾ ਹੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਗਈ ਹੈ ਤੇ ਸ਼ਮਸ਼ਾਨ ਘਾਟ ਦੀ ਹਾਲਤ ਵੀ ਖਸਤਾ ਹੀ ਹੈ। ਇਸ ਤੋਂ ਇਲਾਵਾ ਖਮਾਣੋਂ ਵਿਚ ਬੱਸ ਸਟੈਂਡ ਲਈ ਵੀ ਪੂਰੀ ਜਗ੍ਹਾ ਨਹੀਂ ਹੈ ਅਤੇ ਬਾਜ਼ਾਰ ਦੀ ਹਾਲਤ ਵੀ ਚੰਗੀ ਨਹੀਂ ਹੈ । ਇਲਾਕੇ ਦੀਆ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੈ। ਇਸੇ ਤਰਾਂ ਬਸੀ ਪਠਾਣਾਂ ਵਿਖੇ ਸੀਵਰੇਜ ਦੀ ਹਾਲਤ ਬੜੀ ਮਾੜੀ ਹੈ ਤੇ ਬਸੀ ਸ਼ਹਿਰ ਵਿਚ ਕੋਈ ਵੱਡਾ ਕਾਲਜ ਨਹੀਂ ਹੈ ਤੇ ਹਸਪਤਾਲ ਵਿਚ ਵੀ ਹਮੇਸ਼ਾ ਹੀ ਡਾਕਟਰਾਂ ਦੀ ਘਾਟ ਰਹਿੰਦੀ ਹੈ। ਇਸੇ ਤਰ੍ਹਾਂ ਚੁੰਨੀ ਕਲਾਂ ਚ ਕੋਈ ਸੀਵਰੇਜ ਨਹੀਂ ਹੈ, ਕੋਈ ਬੱਸ ਸਟੈਂਡ ਨਹੀਂ ਹੈ ਤੇ ਸ਼ਮਸ਼ਾਨ ਘਾਟ ਦੀ ਹਾਲਤ ਵੀ ਖਸਤਾ ਹੈ। ਇਲਾਕੇ ਦੀ 10 ਹਜ਼ਾਰ ਦੀ ਆਬਾਦੀ ਹੋਣ ਦੇ ਬਾਵਜੂਦ ਕੋਈ ਹਸਪਤਾਲ ਨਹੀਂ ਹੈ। ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਬਸੀ ਪਠਾਣਾਂ ਹਲਕੇ ਵਿਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲ ਰਹੀਆਂ। ਹਾਲਾਂਕਿ ਇਹ ਇਲਾਕਾ ਚੰਡੀਗੜ੍ਹ ਦੇ ਬਹੁਤ ਨੇੜੇ ਹੈ ਤੇ ਕਈ ਇਤਿਹਾਸਿਕ ਸਥਾਨ ਵੀ ਮੌਜੂਦ ਹਨ। ਹਲਕੇ ਅੰਦਰ ਪਿਛਲੇ 10 ਸਾਲਾਂ ਤੋਂ ਸਿਆਸੀ ਲੀਡਰਾਂ ਨੇ ਸਿਰਫ਼ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਹਲਕੇ ਦੇ ਲੋਕਾਂ ਨੂੰ ਉਹ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ, ਜਿਸ ਦੇ ਕਿ ਉਹ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਤੇ ਪਾਰਟੀ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਰਟੀ ਇਮਾਨਦਾਰ, ਲੋਕਾਂ ’ਚ ਵਿਚਰ ਰਹੇ ਤੇ ਲੋਕਾਂ ਦਾ ਦੁੱਖ-ਦਰਦ ਸਮਝਣ ਵਾਲੇ ਹਲਕੇ ਦੇ ਉਮੀਦਵਾਰ ਨੂੰ ਹੀ ਮੈਦਾਨ ’ਚ ਉਤਾਰੇਗੀ।
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਖੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਨਗਰ ਕੀਰਤਨ ਦੌਰਾਨ ਅਚਾਨਕ ਡਿੱਗਣ ਕਾਰਨ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।