19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰਾਜੂ ਖੰਨਾ ਨੂੰ ਇਸ ਵਾਰ ਦਿਵਾਓ ਵੱਡੀ ਜਿੱਤ, ਹਰ ਮਸਲੇ ਦਾ ਹੋਵੇਗਾ ਤੁਰੰਤ ਹੱਲ

ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡੀ ਗੋਬਿੰਦਗੜ੍ਹ ਦੇ ਜੀ. ਸੀ.

ਅਜੀਤ ਡੈਸਕ 19-11-2026
ਮੰਡੀ ਗੋਬਿੰਦਗੜ੍ਹ, 18 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡੀ ਗੋਬਿੰਦਗੜ੍ਹ ਦੇ ਜੀ.ਸੀ.ਐਲ ਕਲੱਬ ਵਿਚ ਅਮਲੋਹ ਹਲਕੇ ਦੇ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਸਨਅਤਕਾਰਾਂ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਅਤੇ ਉਦਯੋਗ ਨੂੰ ਮਿਲ ਰਹੀਆਂ ਸੇਵਾਵਾਂ ਸੰਬੰਧੀ ਆਪਣੀਆਂ ਚਿੰਤਾਵਾਂ ਰੱਖੀਆਂ। ਅਮਲੋਹ ਹਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਸ ਸਿੱਧੇ ਸੰਵਾਦ ਦਾ ਪ੍ਰਬੰਧ ਕੀਤਾ, ਜਿੱਥੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਬਾਦਲ ਅੱਗੇ ਰੱਖੀਆਂ ਤਾਂ ਜੋ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ। ਗੱਲਬਾਤ ਦੌਰਾਨ ਸਨਅਤਕਾਰਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ 8 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਪੈ ਰਹੀ ਹੈ ਅਤੇ ਬਿਨਾਂ ਸੂਚਨਾ ਦੇ ਲੰਮੇ ਬਿਜਲੀ ਕੱਟ ਲੱਗਦੇ ਹਨ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਬਿੱਲਾਂ ’ਤੇ ਲੱਗ ਰਹੇ ਫਿਕਸਡ ਚਾਰਜਾਂ ’ ਤੇ ਵੀ ਇਤਰਾਜ਼ ਜਤਾਇਆ। ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਉਦਯੋਗ ਨੂੰ ਸਸਤੀ ਬਿਜਲੀ ਮਿਲਦੀ ਸੀ। ਸਾਡੀ ਸਰਕਾਰ ਆਉਣ ’ਤੇ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਤੇ ਫਿਕਸਡ ਚਾਰਜ ਖ਼ਤਮ ਕੀਤੇ ਜਾਣਗੇ। ਉਨ੍ਹਾਂ ਯਾਦ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਪੰਜਾਬ ਨੂੰ 24 ਘੰਟੇ ਸਰਪਲੱਸ ਬਿਜਲੀ ਵਾਲਾ ਸੂਬਾ ਬਣਾਇਆ ਗਿਆ ਸੀ, ਜੋ ਦਰਜਾ ਅੱਗੇ ਵੀ ਕਾਇਮ ਰਹੇਗਾ। ਵਪਾਰੀਆਂ ਨੇ ਜੀ.ਐਸ.ਟੀ. ਐਕਟ ਦੀਆਂ ਧਾਰਾਵਾਂ 71, 73 ਅਤੇ 74 ਤਹਿਤ ਜਾਰੀ ਹੋਏ ਨੋਟਿਸਾਂ ਦਾ ਮੁੱਦਾ ਚੁੱਕਿਆ। ਬਾਦਲ ਨੇ ਕਿਹਾ ਕਿ ਬੀ.ਡੀ.ਐਸ ਸਕੀਮ ਲਾਗੂ ਕੀਤੀ ਜਾਵੇਗੀ ਅਤੇ ਹਰ ਨੋਟਿਸ ਦੀ ਜਾਂਚ ਹੋਵੇਗੀ। ਇਨ੍ਹਾਂ ਧਾਰਾਵਾਂ ਅਧੀਨ ਕਿਸੇ ਉੱਤੇ ਵੀ ਪੈਨਲਟੀ ਅਤੇ ਵਿਆਜ ਦਾ ਬੋਝ ਨਹੀਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਜੀ.ਐਸ.ਟੀ. ਦੀਆਂ ਹੋਰ ਸਮੱਸਿਆਵਾਂ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਾਲ ਲੈ ਕੇ ਇਨ੍ਹਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਮੋਬਾਈਲ ਵਿੰਗ ਦੇ ਅਧਿਕਾਰੀ ਸਿਰਫ਼ ਆਪਣੇ ਜ਼ਿਲ੍ਹੇ ਵਿਚ ਹੀ ਡਿਊਟੀ ਕਰਨਗੇ। ਅਧਿਕਾਰੀ ਭਾਵੇਂ ਸਥਾਨਕ ਹੋਣ ਜਾਂ ਬਾਹਰੋਂ, ਉਹ ਰਾਤ ਨੂੰ ਜਾਂ ਸਵੇਰੇ-ਸਵੇਰੇ ਫ਼ੈਕਟਰੀਆਂ ਅੰਦਰ ਨਹੀਂ ਜਾਣਗੇ। ਇਸ ਮੌਕੇ ਉਦਯੋਗਪਤੀ ਭਾਰਤ ਭੂਸ਼ਨ ਟੋਨੀ, ਗੋਪਾਲ ਸਿੰਘੀ, ਸੁਭਾਸ਼ ਬਾਂਸਲ, ਮਹਿੰਦਰ ਗੁਪਤਾ, ਕੇ.ਕੇ. ਜਿੰਦਲ, ਜਤਿੰਦਰ ਸਿੰਘ ਧਾਲੀਵਾਲ, ਪ੍ਰਦੀਪ ਭੱਲਾ, ਦਰਸ਼ਨ ਨਲਾਸ, ਪ੍ਰਧਾਨ ਸਕਰੈਪ ਐਸੋਸੀਏਸ਼ਨ ਭਗਵਾਨ ਦਾਸ, ਬਹਾਦਰ ਸਿੰਘ ਹੈਬਤਪੁਰ ਪ੍ਰਧਾਨ, ਜਸਵਿੰਦਰ ਸਿੰਘ ਬੱਬਲੂ, ਰਾਕੇਸ਼ ਕੁਮਾਰ ਗਰਗ, ਭਿੰਦਰ ਸਿੰਘ, ਲਖਵੀਰ ਸਿੰਘ ਬੈਂਸ, ਅਨਿਲ ਘਈ, ਕੇਵਲ ਕ੍ਰਿਸ਼ਨ ਗੁੱਡੂ, ਧਰਮਪਾਲ ਸਿੰਘ, ਰਾਕੇਸ਼ ਕੁਮਾਰ ਸ਼ਾਹੀ ਨੇ ਜਿਥੇ ਇੰਡਸਟਰੀ, ਵਪਾਰ, ਜੀ.ਐਸ.ਟੀ. ਬਿਜਲੀ ਪਾਵਰ, ਸੋਲਰ ਸਿਸਟਮ, ਇੰਡਸਟਰੀ ਪ੍ਰਦੂਸ਼ਣ, ਸਕਰੈਪ, ਕਾਨੂੰਨ ਵਿਵਸਥਾ, ਟਰਾਂਸਪੋਰਟ, ਆਲੂ ਤੇ ਮੱਕੀ, ਸ਼ੈਲਰ ਸਮੱਸਿਆ, ਪ੍ਰਾਪਰਟੀ, ਕਰਿਆਨਾ ਅਤੇ ਆੜ੍ਹਤੀਆ ਦੀਆਂ ਸਮੱਸਿਆਵਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ, ਐਸ.ਓ.ਆਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ, ਉਦਯੋਗਪਤੀ ਰਾਜ ਜਿੰਦਲ, ਸਤਨਾਮ ਚਾਵਲਾ, ਪ੍ਰਦੀਪ ਕੁਮਾਰ ਮਿੱਟੂ, ਜਤਿੰਦਰ ਸਿੰਘ ਚੈਰੀ, ਅਮਰਦੀਪ ਸਿੰਘ ਪ੍ਰਿੰਸ ਛੱਤਵਾਲ, ਸਿਮਰਨਜੀਤ ਸਿੰਘ ਡਿਪਟੀ, ਜਰਨੈਲ ਸਿੰਘ ਮਾਜਰੀ, ਹਰਮੀਤ ਸਿੰਘ ਖਾਲਸਾ, ਗੁਰਪ੍ਰੀਤ ਕਾਕੂ, ਗੁਰਸਾਹਿਬ ਸਿੰਘ ਭਾਂਬਰੀ, ਸੰਜੀਵ ਗੁਪਤਾ, ਐਂਡ ਸਤੀਸ਼ ਢੀਂਗਰਾ, ਫੋਰਮੈਨ ਬਲਬੀਰ ਸਿੰਘ ਸਿੱਧੂ, ਜਤਿੰਦਰਪਾਲ ਸਿੰਘ, ਹੇਮੰਤ ਬੱਤਾ, ਵੇਦ ਪ੍ਰਕਾਸ਼ ਕਰੇਸੀਆ, ਅੰਕਿਤ ਜਿੰਦਲ, ਮਦਨ ਲਾਲ ਗੁਪਤਾ, ਸ਼ੈਂਕੀ ਖੁਰਾਣਾ, ਸੌਰਭ ਜੈਨ, ਦਵਿੰਦਰ ਸਿੰਘ, ਪੰਕਜ਼ ਜੈਨ, ਰਾਕੇਸ਼ ਗੁਪਤਾ, ਨਾਜ਼ਰ ਸਿੰਘ, ਬਾਬਾ ਨਿਸ਼ਾਨ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਟਿਆਲਾ ਦਿਹਾਤੀ ਤੋਂ ਭਾਜਪਾ ਉਮੀਦਵਾਰਾਂ ਨੇ ਸਤਬੀਰ ਸਿੰਘ ਖਟੜਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਬ੍ਰਾਹਮਣ ਮਾਜਰਾ ਗੁਰਦੁਆਰਾ ਸਾਹਿਬ ਦੀਆਂ ਦੋ ਕਮੇਟੀਆਂ ਵਿਚਾਲੇ ਵਿਵਾਦ ਭਖਿਆ ਪੁਲਿਸ ਚੌਂਕੀ ਵਿਚ ਸਮਝੌਤੇ ਦੌਰਾਨ ਹੋਈ ਤਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।