ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਪੁਲਿਸ ਅੜਿੱਕੇ
ਸੰਘੋਲ, 30 ਅਕਤੂਬਰ (ਪਰਮਵੀਰ ਧਨੋਆ)-ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ, ਉਨ੍ਹਾਂ ਪਿੰਡ ਰਾਏਪੁਰ ਦੇ ਬੱਸ ਸਟੈਂਡ ਨੇੜੇ ਜਦੋਂ ਫ਼ਤਹਿਗੜ੍ਹ ਨਿਊਆਂ ਵਲੋਂ ਆਉਂਦੀ ਕਾਲੇ ਰੰਗ ਦੀ ਸਕੂਟਰੀ ਸਵਾਰਾਂ ਨੂੰ ਰੋਕਿਆ।
ਅਜੀਤ ਡੈਸਕ
31-10-2026