07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਪੈਸ਼ਲ ਬੱਚਿਆਂ ਨਾਲ ਪਿਆਰ ਤੇ ਸਤਿਕਾਰਤ ਵਿਵਹਾਰ ਜ਼ਰੂਰੀ- ਪੰਕਜ ਪ੍ਰੀਤ ਸਿੰਘ

ਬਸੀ ਪਠਾਣਾਂ, 6 ਅਕਤੂਬਰ (ਰਾਜਿੰਦਰ ਸ਼ਰਮਾ)- ਕੰਨਫੈਡਰੇਸ਼ਨ ਫ਼ਾਰ ਚੈਲੰਜਡ ਵਲੋਂ ਪਿੰਡ ਫਤਹਿਪੁਰ ਅਰਾਈਆਂ ਵਿਖੇ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਵਿਚ ਮਨਮੋਹਨ ਜਰਗਰ ਦੀ ਪ੍ਰਧਾਨਗੀ ਹੇਠ ਵਿਸ਼ਵ ਸੈਰੇਬਲ ਪਾਲਿਸੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਫਿਜੀਉਥੈਰਪੀ ਵਿਭਾਗ ਦੇ ਡੀਨ ਪੰਕਜਪ੍ਰੀਤ ਸਿੰਘ ਤੇ ਪ੍ਰੋ .

ਅਜੀਤ ਡੈਸਕ 07-10-2026
ਬਸੀ ਪਠਾਣਾਂ, 6 ਅਕਤੂਬਰ (ਰਾਜਿੰਦਰ ਸ਼ਰਮਾ)- ਕੰਨਫੈਡਰੇਸ਼ਨ ਫ਼ਾਰ ਚੈਲੰਜਡ ਵਲੋਂ ਪਿੰਡ ਫਤਹਿਪੁਰ ਅਰਾਈਆਂ ਵਿਖੇ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਵਿਚ ਮਨਮੋਹਨ ਜਰਗਰ ਦੀ ਪ੍ਰਧਾਨਗੀ ਹੇਠ ਵਿਸ਼ਵ ਸੈਰੇਬਲ ਪਾਲਿਸੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਫਿਜੀਉਥੈਰਪੀ ਵਿਭਾਗ ਦੇ ਡੀਨ ਪੰਕਜਪ੍ਰੀਤ ਸਿੰਘ ਤੇ ਪ੍ਰੋ .ਸੁਪ੍ਰੀਤ ਬਿੰਦਰਾ ਐਚ. ਓ. ਡੀ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਸਾਨੂੰ ਸਪੈਸ਼ਲ ਬੱਚਿਆਂ ਨਾਲ ਪਿਆਰ ਅਤੇ ਸਤਿਕਾਰ ਵਾਲਾ ਵਿਵਹਾਰ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਪੈਸ਼ਲ ਬੱਚੇ ਚੱਲਣ ਫਿਰਨ, ਮਾਸ ਪੇਸ਼ੀਆਂ ਦੀ ਅਕੜਣ, ਬੋਲਣ ਤੇ ਸਿੱਖਣ ਵਿਚ ਅਸਮਰਥ ਹੁੰਦੇ ਹਨ ਜਿਨ੍ਹਾਂ ਦੀ ਸਹੂਲਤ ਲਈ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀ ਫਿਜੀਉਥੈਰਪੀ ਦੀ ਸੇਵਾ ਨਿਭਾਉਂਦੇ ਹਨ। ਇਸ ਮੌਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਵਰਮਾ, ਕੇ. ਕੇ. ਵਰਮਾ, ਓਮ ਪ੍ਰਕਾਸ਼ ਤਾਂਗੜੀ, ਜੈਕ੍ਰਿਸ਼ਨ ਕਸ਼ਿਅਪ, ਸਕੂਲ ਪ੍ਰਿੰਸੀਪਲ ਰਾਜਬੀਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਦਨ ਲਾਲ ਵਰਮਾ ਨੇ ਬੱਚਿਆਂ ਨੂੰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ 5 ਹਜ਼ਾਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਰਮਨਪ੍ਰੀਤ ਕੌਰ, ਅਵਿੰਦਰਪ੍ਰੀਤ ਕੌਰ ਨੇ ਸੈਰੇਬਲ ਪਾਲਿਸੀ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਅਖੀਰ ਵਿਚ ਮਨਮੋਹਨ ਜਰਗਰ ਨੇ ਆਏ ਮਹਿਮਾਨਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਨੈ ਗੁਪਤਾ, ਰਾਜੇਸ਼ ਗੁਪਤਾ, ਲਾਲ ਸਿੰਘ, ਜਸਵਿੰਦਰ ਸਿੰਘ, ਸ਼ਾਮ ਸੁੰਦਰ, ਕਿਸ਼ੋਰੀ ਲਾਲ ਚੁੱਘ, ਸਤਨਾਮ ਸਿੰਘ, ਰਜਨੀ ਦਿਉਰਾ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਬਹਾਦਰ ਸਿੰਘ ਤੋਂ ਇਲਾਵਾ ਸਪੈਸ਼ਲ ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
ਪਿਛਲੀ ਖ਼ਬਰ ਹੋਲੀ ਬੇਸਿਲ ਹਸਪਤਾਲ ’ਚ 11 ਨੂੰ ਲੱਗੇਗਾ ਮੁਫ਼ਤ ਸਿਹਤ ਜਾਂਚ ਕੈਂਪ- ਡਾ. ਸਚਿਨ ਵਰਮਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਪਾਈਨ ਗਰੋਵ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।