21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਲਛਮਣ ਸਿੰਘ ਨਬੀਪੁਰ ਸਰਬਸੰਮਤੀ ਨਾਲ ਬਣੇ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ

ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਬਲਜਿੰਦਰ ਸਿੰਘ)-ਐੱਸ. ਸੀ/ਬੀ.

ਅਜੀਤ ਡੈਸਕ 22-11-2026
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਬਲਜਿੰਦਰ ਸਿੰਘ)-ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਸੇਵਾ-ਮੁਕਤੀ ਕਾਰਨ ਖ਼ਾਲੀ ਹੋਏ ਸੂਬਾ ਪ੍ਰਧਾਨ ਦੇ ਅਹੁਦੇ ਲਈ ਲਛਮਣ ਸਿੰਘ ਨਬੀਪੁਰ ਨੂੰ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਚੁਣਿਆ ਗਿਆ। ਇਹ ਚੋਣ ਚੀਫ਼ ਆਰਗੇਨਾਈਜ਼ਰ ਪਰਮਿੰਦਰ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੂਬਾ ਪ੍ਰਧਾਨ ਕਿ੍ਰਸ਼ਨ ਸਿੰਘ ਦੁੱਗਾਂ, ਸੀਨੀਅਰ ਆਗੂ ਹਰਬੰਸ ਲਾਲ ਪਰਜ਼ੀਆਂ ਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਤਰਨਤਾਰਨ ਤੇ ਆਧਾਰਿਤ ਕਮੇਟੀ ਨੇ ਸੁਹਿਰਦਤਾ ਨਾਲ ਕਰਵਾਈ। ਇਸੇ ਤਰ੍ਹਾਂ ਚੋਣ ਪ੍ਰਕ੍ਰਿਆ ਦੌਰਾਨ ਪਰਵਿੰਦਰ ਸਿੰਘ ਭਾਰਤੀ ਨੂੰ ਜਨਰਲ ਸਕੱਤਰ ਅਤੇ ਬੇਅੰਤ ਸਿੰਘ ਭਾਂਬਰੀ ਨੂੰ ਚੀਫ਼ ਆਰਗੇਨਾਈਜ਼ਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਚੀਫ਼ ਆਰਗੇਨਾਈਜ਼ਰ ਬੇਅੰਤ ਸਿੰਘ ਭਾਂਬਰੀ, ਸੂਬਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਭਾਰਤੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਕਜੁੱਟ ਹੋ ਕੇ ਅਧਿਆਪਕ, ਵਿਦਿਆਰਥੀਆ ਤੇ ਸਮਾਜ ਦੇ ਹਿਤਾਂ ਦੀ ਰਾਖੀ ਪੂਰੀ ਵਫ਼ਾਦਾਰੀ ਨਾਲ ਕਰਨਗੇ। ਮੀਟਿੰਗ ਵਿਚ ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਬਲਜੀਤ ਸਿੰਘ ਸਲਾਣਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀ ਮੀਤ ਪ੍ਰਧਾਨ ਵੀਰ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਸੁਪਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਲੈਕ. ਨਾਹਰ ਸਿੰਘ, ਦੇਵ ਰਾਜ ਜਲੰਧਰ, ਸੁਨੀਲ ਕੁਮਾਰ, ਦੇਸ ਰਾਜ, ਅਵਤਾਰ ਭਾਂਬਰੀ, ਰਣਦੀਪ ਸਿੰਘ ਮਲੇਰਕੋਟਲਾ, ਜਸਵੀਰ ਸਿੰਘ ਬੀਹਲਾ ਬਰਨਾਲਾ, ਹਰਪਾਲ ਸਿੰਘ ਤਰਨਤਾਰਨ ਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਆਗੂਆਂ ਵਲੋਂ ਨਵ ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਹੰਸਾਲੀ ਸਾਹਿਬ ਵਿਖੇ 24 ਨੂੰ ਹੋਣਗੇ ਸੁਭਾਗੇ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ-ਬਾਬਾ ਪਰਮਜੀਤ ਸਿੰਘ ਅਗਲੀ ਖ਼ਬਰ 25 ਗ੍ਰਾਮ ਨਸ਼ੀਲੇ ਪਾਊਡਰ ਸਣੇ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।