07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਟਰੈਕਟਰ ਚਾਲਕ ਦੀ ਟਰੱਕ ਹੇਠ ਆਉਣ ਕਾਰਨ ਮੌਤ, ਮਾਮਲਾ ਦਰਜ

ਰਾਜਪੁਰਾ, 6 ਅਕਤੂਬਰ (ਜੀ. ਪੀ.

ਅਜੀਤ ਡੈਸਕ 07-10-2026
ਰਾਜਪੁਰਾ, 6 ਅਕਤੂਬਰ (ਜੀ.ਪੀ. ਸਿੰਘ)- ਥਾਣਾ ਸਦਰ ਦੀ ਪੁਲਿਸ ਨੇ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ’ਤੇ ਪਿੰਡ ਫਰੀਦਪੁਰ ਗੁਜਰਾਂ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਟਰੈਕਟਰ ਚਾਲਕ ਦੀ ਮੌਤ ਹੋ ਜਾਣ ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬਹਾਦਰਗੜ੍ਹ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਭਰਾ ਸਤਵਿੰਦਰ ਪਾਲ ਸਿੰਘ ਆਪਣੇ ਟਰੈਕਟਰ ’ਤੇ ਸਵਾਰ ਹੋ ਕੇ ਰਾਜਪੁਰਾ-ਸਰਹਿੰਦ ਰੋਡ ’ਤੇ ਪਿੰਡ ਫਰੀਦਪੁਰ ਗੁਜਰਾਂ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੇ ਭਰਾ ਦੇ ਟਰੈਕਟਰ ਦੇ ਵਿਚ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਦੌਰਾਨ ਉਸ ਦਾ ਭਰਾ ਸੜਕ ’ਤੇ ਡਿਗ ਗਿਆ ਅਤੇ ਟਰੱਕ ਦੇ ਟਾਇਰਾਂ ਹੇਠ ਆਉਣ ’ਤੇ ਉਸ ਦੀ ਮੌਤ ਹੋ ਗਈ, ਜਿਸ ’ਤੇ ਥਾਣਾ ਸਦਰ ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੂਬੇ ਦੀਆਂ ਮੰਡੀਆਂ ਅੰਦਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦ ਕਰ ਕੇ 24 ਘੰਟੇ ਅੰਦਰ ਅਦਾਇਗੀ ਕੀਤੀ ਜਾਵੇਗੀ- ਲਾਲ ਚ... ਅਗਲੀ ਖ਼ਬਰ ਡੀ. ਸੀ. ਡਬਲਿਊ. ਕੁਆਰਟਰਾਂ ’ਚ ਵਿਅਕਤੀ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।