06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲਖਬੀਰ ਸਿੰਘ ਭੰਗਲਾ ਦੀ ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ

ਖਮਾਣੋਂ, 5 ਅਕਤੂਬਰ (ਮਨਮੋਹਣ ਸਿੰਘ ਕਲੇਰ)- ਟੈਕਨੀਕਲ ਸਰਵਿਸਿਜ਼ ਯੂਨੀਅਨ ਖੰਨਾ ਗਰੁੱਪ ਸਬ ਡਵੀਜ਼ਨ ਭੜੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਲ ਪ੍ਰਧਾਨ ਖੰਨਾ ਤੇ ਪੰਜਾਬ ਸਟੇਟ ਕਮੇਟੀ ਸਕੱਤਰ ਪੰਜਾਬ ਲਖਵੀਰ ਸਿੰਘ ਪਿੰਡ (ਭੰਗਲਾ) ਸਬ ਡਵੀਜ਼ਨ ਭੜੀ ਨੂੰ ਪੰਜਾਬ ਪਾਵਰ ਕਾਮ ਵਿਭਾਗ ਵਿਚ ਨੌਕਰੀ ਤੋਂ ਸੇਵਾ ਮੁਕਤ ਹੋਣ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਵਲੋਂ ਵਿਭਾਗ ਵਿਚ ਦਿੱਤੀਆਂ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਜਥੇਬੰਦੀ ਵਿਚ ਦਿੱਤੇ ਗਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।

ਅਜੀਤ ਡੈਸਕ 06-10-2026
ਖਮਾਣੋਂ, 5 ਅਕਤੂਬਰ (ਮਨਮੋਹਣ ਸਿੰਘ ਕਲੇਰ)- ਟੈਕਨੀਕਲ ਸਰਵਿਸਿਜ਼ ਯੂਨੀਅਨ ਖੰਨਾ ਗਰੁੱਪ ਸਬ ਡਵੀਜ਼ਨ ਭੜੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਲ ਪ੍ਰਧਾਨ ਖੰਨਾ ਤੇ ਪੰਜਾਬ ਸਟੇਟ ਕਮੇਟੀ ਸਕੱਤਰ ਪੰਜਾਬ ਲਖਵੀਰ ਸਿੰਘ ਪਿੰਡ (ਭੰਗਲਾ) ਸਬ ਡਵੀਜ਼ਨ ਭੜੀ ਨੂੰ ਪੰਜਾਬ ਪਾਵਰ ਕਾਮ ਵਿਭਾਗ ਵਿਚ ਨੌਕਰੀ ਤੋਂ ਸੇਵਾ ਮੁਕਤ ਹੋਣ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਵਲੋਂ ਵਿਭਾਗ ਵਿਚ ਦਿੱਤੀਆਂ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਜਥੇਬੰਦੀ ਵਿਚ ਦਿੱਤੇ ਗਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਭੜੀ ਦੇ ਸਾਰੇ ਮੈਂਬਰ ਸਾਥੀ ਹਾਜ਼ਰ ਹੋਏ ਤੇ ਸਿਟੀ-2 ਸਬ ਡਵੀਜ਼ਨ ਖੰਨਾ ਕਮੇਟੀ, ਚਾਵਾ ਸਬ ਡਵੀਜ਼ਨ ਕਮੇਟੀ, ਜਰਗ ਸਬ ਡਵੀਜ਼ਨ ਕਮੇਟੀ, ਸਬ ਅਰਬਨ ਖੰਨਾ ਕਮੇਟੀ, ਡਵੀਜ਼ਨ ਖੰਨਾ ਪ੍ਰਧਾਨ ਜਗਜੀਤ ਸਿੰਘ ਤੇ ਮੰਡੀ ਗੋਬਿੰਦਗੜ੍ਹ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਸਰਹਿੰਦ ਡਵੀਜ਼ਨ ਗੁਰਦੀਪ ਸਿੰਘ, ਜੀ-2 ਮੰਡੀ ਗੋਬਿੰਦਗੜ੍ਹ ਡਵੀਜ਼ਨ ਪ੍ਰਧਾਨ ਅਮਰੀਕ ਸਿੰਘ, ਗਰਿਡ ਸੰਭਾਲ ਮੰਡੀ ਗੋਬਿੰਦਗੜ੍ਹ ਡਵੀਜ਼ਨ ਪ੍ਰਧਾਨ ਜਗਦੀਸ਼, ਸਰਕਲ ਖੰਨਾ ਕਮੇਟੀ ਮੀਤ ਪ੍ਰਧਾਨ ਰਾਜਵੀਰ ਸਿੰਘ, ਸਕੱਤਰ ਜੱਗਾ ਖ਼ਾਨ, ਪ੍ਰਧਾਨ ਰਜਿੰਦਰ ਸਿੰਘ, ਬਲਜਿੰਦਰ ਸਿੰਘ ਤੇ ਸਟੇਟ ਕਮੇਟੀ ਆਗੂ ਹਰਪ੍ਰੀਤ ਸਿੰਘ ਫ਼ਰੀਦਕੋਟ, ਸੰਜੀਵ ਕੁਮਾਰ ਤੇ ਸ਼ਿਵ ਕੁਮਾਰ ਤਿਵਾੜੀ ਨਵਾਂ ਸ਼ਹਿਰ, ਦਲਵੀਰ ਸਿੰਘ ਜੌਹਲ, ਜੈਮਲ ਸਿੰਘ, ਜਗਤਾਰ ਸਿੰਘ ਉੱਪਲ, ਕੁਲਦੀਪ ਸਿੰਘ ਖੰਨਾ, ਐਸ.ਡੀ. ਓ ਸਬ ਡਵੀਜ਼ਨ ਭੜੀ ਅਪਿੰਦਰ ਸਿੰਘ ਦਿਓਲ, ਖੰਨਾ ਜੇ.ਈ ਕੌਂਸਲ ਸਕੱਤਰ ਪਰਵਿੰਦਰ ਸਿੰਘ ਤੇ ਮੰਚ ਸਕੱਤਰ ਮੱਖਣ ਸਿੰਘ ਖੰਨਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਵਿੱਤੀ ਸਾਖਰਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਨੀਸ਼ ਸਿਸੋਦੀਆ ਭਲਕੇ ਸਨੌਰ ਹਲਕੇ ਦੇ ਬਲਾਕ ਪ੍ਰਧਾਨਾਂ ਤੇ ਬੂਥ ਇੰਚਾਰਜਾਂ ਨਾਲ ਕਰਨਗੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।