ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ
ਖਮਾਣੋਂ, 5 ਅਕਤੂਬਰ (ਜੋਗਿੰਦਰ ਪਾਲ)- ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਦੋ ਰੋਜ਼ਾ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਤੋਂ ਇਲਾਵਾ ਸਰਵਹਿੱਤਕਾਰੀ ਵਿੱਦਿਆ ਮੰਦਰ ਮੋਰਿੰਡਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਜ
ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਹੋਰ। ਅਜੀਤ ਤਸਵੀਰ
06-10-2026
ਖਮਾਣੋਂ, 5 ਅਕਤੂਬਰ (ਜੋਗਿੰਦਰ ਪਾਲ)- ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਦੋ ਰੋਜ਼ਾ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਤੋਂ ਇਲਾਵਾ ਸਰਵਹਿੱਤਕਾਰੀ ਵਿੱਦਿਆ ਮੰਦਰ ਮੋਰਿੰਡਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹ ਪਹੁੰਚੇ ਹੋਏ ਮਹਿਮਾਨਾਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਉਪਰੰਤ ਦੀਪ ਮੰਤਰ ਦੇ ਉਚਾਰਨ ਨਾਲ ਦੀਪ ਜਗਾ ਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਵਿਗਿਆਨ ਅਤੇ ਗਣਿਤ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਗਣਿਤ ਤੇ ਵਿਗਿਆਨ ਦੀ ਪੀਪੀਟੀ ਪੇਸ਼ਕਾਰੀ, ਮਾਡਲ ਪ੍ਰਦਰਸ਼ਨੀ ਅਤੇ ਵਿਗਿਆਨ ਪ੍ਰਯੋਗ ਮੁੱਖ ਰਹੇ। ਪਹਿਲੇ ਦਿਨ ਦੇ ਜੱਜਾਂ ਵਜੋਂ ਅਮਰਜੀਤ ਸ਼ਰਮਾ, ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਲੈਕਚਰਾਰ, ਅਰਸ਼ਵੀਰ ਸਿੰਘ, ਅਧਿਆਪਕ ਤੇ ਗੁਰਪ੍ਰੀਤ ਕੌਰ, ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਨੇ ਆਪਣੀ ਭੂਮਿਕਾ ਨਿਭਾਈ। ਗਣਿਤ ਪੀ.ਪੀ.ਟੀ. ਮੁਕਾਬਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਗਿਆਨ ਪੀ.ਪੀ.ਟੀ. ਵਿਚ ਖਮਾਣੋਂ ਨੇ ਸਾਰੇ ਵਰਗਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਿਸ਼ੋਰ ਵਰਗ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਨੇ ਦੂਜਾ ਸਥਾਨ ਹਾਸਲ ਕੀਤਾ। ਵਿਗਿਆਨ ਪ੍ਰਯੋਗ ਮੁਕਾਬਲੇ ਵਿਚ ਵੀ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਦੂਜੇ ਦਿਨ ਵਿਗਿਆਨ ਕੁਇਜ਼ ਅਤੇ ਵੈਦਿਕ ਗਣਿਤ ਕੁਇਜ਼ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਤੇ ਜੱਜ ਵਜੋਂ ਟੀ.ਐਸ. ਡੋਗਰਾ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਵਿਗਿਆਨ ਕੁਇਜ਼ ਵਿਚ ਸ਼ਿਸ਼ੂ ਵਰਗ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਨੇ ਪਹਿਲਾ ਸਥਾਨ, ਬਾਲ ਵਰਗ ਵਿਚ ਵੀ ਖਮਾਣੋਂ ਨੇ ਪਹਿਲਾ, ਮੋਰਿੰਡਾ ਨੇ ਦੂਜਾ ਅਤੇ ਸਰਹਿੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਿਸ਼ੋਰ ਵਰਗ ਵਿਚ ਖਮਾਣੋਂ ਨੇ ਪਹਿਲਾ ਅਤੇ ਸਰਹਿੰਦ ਨੇ ਦੂਜਾ ਸਥਾਨ ਹਾਸਲ ਕੀਤਾ। ਗਣਿਤ ਕੁਇਜ਼ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਮੋਰਿੰਡਾ ਨੇ ਪਹਿਲਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਤਰਕਸ਼ਕਤੀ, ਰਚਨਾਤਮਿਕਤਾ, ਪੇਸ਼ਕਾਰੀ ਦੇ ਹੁਨਰ ਅਤੇ ਮੁਕਾਬਲੇ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।